ਗੜਦੀਵਾਲ, 25 ਦਸੰਬਰ (ਨਵਦੀਪ ਸਿੰਘ ) -    ਚੇਅਰਮੈਨ ਦੌਲਤ ਰਾਮ ਮਹਿੰਦਰੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੜ੍ਹਦੀਵਾਲ ਇਲਾਕੇ ਵਿੱਚ ਉੱਚ ਸਿੱਖਿਆ ਸਹੂਲਤਾਂ ਲਈ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਖੋਲ੍ਹੇ ਗਏ ਕੈਂਬਰਿਜ ਅਰਥ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗਿਲਜੀਆਂ ਕੀਤਾ |
 ਇਸ ਮੌਕੇ ਗਿਲਜੀਆਂ ਨੇ ਕਿਹਾ ਕਿ ਗੜਦੀਵਾਲਾ ਇਲਾਕੇ ਵਿੱਚ ਸੰਸਥਾ ਵੱਲੋਂ ਇੰਟਰਨੈਸ਼ਨਲ ਪੱਧਰ ਦੀਆਂ ਸਿੱਖਿਆ ਸਹੂਲਤਾਂ ਲਈ ਖੋਲ੍ਹੇ ਗਏ ਇਸ ਸਕੂਲ ਨਾਲ ਇਲਾਕੇ ਦੇ ਬੱਚਿਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਹੁਣ ਗੜ੍ਹਦੀਵਾਲ ਵਿੱਚ ਹੀ ਵੱਡੇ ਮੈਟਰੋ ਸ਼ਹਿਰਾਂ ਵਰਗੀਆਂ ਸਿੱਖਿਆ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ |
 ਪ੍ਰਬੰਧਕਾਂ ਨੇ ਇਸ ਮੌਕੇ ਦੱਸਿਆ ਕਿ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬੇਹੱਦ ਉੱਚ ਯੋਗਤਾ ਵਾਲਾ ਸਟਾਫ ਅਤੇ ਕੌਮਾਂਤਰੀ ਪੱਧਰ ਦੀਆਂ ਸਿੱਖਿਆ ਸਹੂਲਤਾਂ ਸਕੂਲ ਵਿੱਚ ਦਿੱਤੀਆਂ ਜਾਣਗੀਆਂ |
 ਇਸ ਮੌਕੇ ਬਲਰਾਜ ਮਹਿੰਦਰੂ, ਗਗਨ ਵੈਦ, ਪਿ੍ੰਸੀਪਲ ਐਨ ਐਨ ਸੈਣੀ, ਰਾਹੁਲ ਜਸਰਾ, ਰਵੀ ਕੁਮਾਰ, ਵਿਵੇਕ ਖੁੱਲਰ, ਆਸ਼ੂ ਵੈਦ ,ਗੁਰਚਰਨ ਸਿੰਘ, ਸੋਹਣ ਲਾਲ,ਸਰਪੰਚ  ਪਿੰਡ ਕਾਲਰਾ, ਕਮਿਸ਼ਨਰ  ਡੀ .ਕੇ. ਮਲਹੋਤਰਾ,,ਦਲਜੀਤ ਸਿੰਘ ਗਿਲਜੀਆਂ, ਬਲਰਾਮ ਪੁਰੀ, ਰਾਕੇਸ਼ ਕੁਮਾਰ ,ਬਲਰਾਮ,  ਪੂਜਾ ਓਹਰੀ,ਦੀਪਾਂਕਰ,
 ਕੁਲਜੀਤ ਕੌਰ ,ਆੜ੍ਹਤੀ ਖੁੱਲਰ ,ਹਰਮੇਸ਼, ਹਰੀਸ਼ ,ਕੁਲਵਿੰਦਰ ਕੌਰ ,ਸੁਖਦੇਵ ਸ਼ਰਮਾ, ਹਰਦੀਪ ਸਿੰਘ ,ਲਿਆਕਤ ਅਲੀ ,ਸੋਮਨਾਥ ,ਗੁਰਚਰਨ ਸਿੰਘ ਆਦਿ ਮੌਜੂਦ ਸਨ|
advt.