ਅਕਾਲ ਚੈਰੀਟੇਬਲ ਸੁਸਾਇਟੀ ਵੱਲੋ ਪਿੰਡ ਜੌੜਾ ਵਿੱਚ ਲਾਇਆ ਗਿਆ ਮੈਗਾ ਆਈ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ

 ਟਾਂਡਾ ਉੜਮੁੜ, 29   ਦਸੰਬਰ (ਨਵਦੀਪ ਸਿੰਘ ) -                                                                                                                                                                 -  ਅਕਾਲ ਚੈਰੀਟੇਬਲ ਸੁਸਾਇਟੀ ਵੱਲੋ ਪਿੰਡ ਜੌੜਾ ਵਿੱਚ ਅੱਜ ਮੈਗਾ ਆਈ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਾਇਆ ਗਿਆ | ਸੁਸਾਇਟੀ ਸਰਪ੍ਰਸਤ ਪਰਵਾਸੀ ਪੰਜਾਬੀ ਦਾਨੀ ਗੁਰਦੇਵ ਸਿੰਘ ਨਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੁੱਖ ਸੇਵਾਦਾਰ ਕੋਚ ਦਲਵੀਰ ਸਿੰਘ ਦੀ ਅਗਵਾਈ ਵਿੱਚ  ਪਰਵਾਸੀ ਪੰਜਾਬੀਆਂ ਕੁਲਵੀਰ ਸਿੰਘ, ਸਤਨਾਮ ਸਿੰਘ ਅਤੇ ਜਸਵੀਰ ਸਿੰਘ ਵੱਲੋ ਆਪਣੇ ਪਿਤਾ ਕੇਵਲ ਸਿੰਘ ਨਰਵਾਲ ਦੀ ਯਾਦ ਵਿੱਚ ਲਾਏ ਗਏ ਇਸ ਕੈਂਪ ਦੀ ਸ਼ੁਰੂਆਤ ਮੌਕੇ ਸਮੂਹ ਮੈਂਬਰਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਗੁਰਦੁਆਰਾ ਬਾਬਾ ਕਾਹਨ ਦਾਸ ਪਿੰਡ ਜੌੜਾ ਵਿੱਚ  ਕੈਂਪ ਵਿੱਚ ਲੱਗੇ ਇਸ ਕੈਂਪ ਦੌਰਾਨ ਸੀਤਾ ਦੇਵੀ ਯਾਦਗਾਰੀ ਵੇਵਜ਼ ਹਸਪਤਾਲ ਟਾਂਡਾ ਦੇ ਮਾਹਿਰ ਡਾਕਟਰ ਪਿਯੂਸ਼ ਸੂਦ, ਪ੍ਰਭਜੋਤ ਸਿੰਘ, ਯੋਗੇਸ਼, ਹਰਦੀਪ ਕੌਰ, ਗੁਰਜੀਤ ਕੌਰ, ਕੁਲਵਿੰਦਰ ਕੌਰ, ਬਲਬੀਰ ਸਿੰਘ  ਦੀ ਟੀਮ ਨੇ ਸੇਵਾਵਾਂ ਦਿੱਤੀਆਂ ਅਤੇ 210 ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ 25 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ |
 ਇਸ ਮੌਕੇ ਮੌਜੂਦ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਨੇ ਦੱਸਿਆ ਕਿ ਕੈਂਪ ਵਿੱਚ ਅਪ੍ਰੇਸ਼ਨ ਲਈ ਚੁਣੇ ਮਰੀਜ਼ਾਂ ਦੇ ਵੇਵਜ਼ ਹਸਪਤਾਲ ਵਿੱਚ ਅਪ੍ਰੇਸ਼ਨ ਕੀਤੇ ਜਾਣਗੇ | ਇਸ ਮੌਕੇ ਸੁਸਾਇਟੀ ਵੱਲੋ ਡਾਕਟਰਾਂ ਦੀ ਟੀਮ ਅਤੇ ਕੈਂਪ ਲਗਵਾਉਣ ਵਾਲੇ ਪਰਵਾਸੀ ਪੰਜਾਬੀ ਭਰਾਵਾਂ ਨੂੰ ਸਨਮਾਨਤ ਕੀਤਾ |  ਇਸ ਮੌਕੇ ਹਰਵਿੰਦਰ ਸਿੰਘ, ਸੁਖਵੀਰ ਸਿੰਘ ਸੁੱਖਾ, ਸੁਰਜੀਤ ਸਿੰਘ ਜੌੜਾ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ ਨਰਵਾਲ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ, ਏਕਮ ਸਿੰਘ, ਤਰਲੋਕ ਸਿੰਘ, ਅਰਸ਼ਨੂਰ ਸਿੰਘ, ਜੋਗਾ ਸਿੰਘ  ਸੁਸਾਇਟੀ ਦੀ ਸਮੂਹ ਟੀਮ ਮੌਜੂਦ ਸੀ .   
     advt.

Post a Comment

0 Comments