ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਬਣੇ ਪੰਜਾਬ ਕਾਂਗਰਸ ਦੇ ਬੁਲਾਰੇ
January 13, 2020
- ਟਾਂਡਾ ਉੜਮੁੜ, 13 ਜਨਵਰੀ (ਨਵਦੀਪ ਸਿੰਘ ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਹਲਕਾ ਉੜਮੁੜ ਤੋਂ ਨੌਜਵਾਨ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦਾ ਬੁਲਾਰਾ ਬਣਾਇਆ ਗਿਆ | ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਲਜੀਤ ਗਿਲਜੀਆਂ ਦੀ ਇਸ ਨਿਯੁਕਤੀ ਦਾ ਅੱਜ ਪੱਤਰ ਜਾਰੀ ਕੀਤਾ ਹੈ | ਪੰਜਾਬ ਕਾਂਗਰਸ ਵੱਲੋ ਬਣਾਏ ਗਏ ਆਪਣੇ ਬੁਲਾਰਿਆਂ ਵਿੱਚ ਦਲਜੀਤ ਗਿਲਜੀਆਂ ਸਬ ਤੋਂ ਨੌਜਵਾਨ ਹਨ |
ਸਬ ਤੋਂ ਯੰਗ ਬੁਲਾਰੇ ਹਨ ਦਲਜੀਤ ਗਿਲਜੀਆਂ
- ਦਲਜੀਤ ਸਿੰਘ ਗਿਲਜੀਆਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਪਰਿਵਾਰ ਦੇ ਬੇਟੇ ਹਨ ਅਤੇ ਕਿੱਤੇ ਵਜੋਂ ਮਾਣਯੋਗ ਹਾਈ ਕੋਰਟ ਵਿੱਚ ਵਕਾਲਤ ਕਰਦੇ ਹਨ | ਇਸ ਨਿਯੁਕਤੀ ਦੋ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਹਲਕਾ ਉੜਮੁੜ ਦੀ ਕਾਂਗਰਸ ਲੀਡਰਸ਼ਿਪ ਅਤੇ ਵਰਕਰਾਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ |
1 Comments
Lovu bhi ji
ReplyDelete