ਟਾਂਡਾ ਉੜਮੁੜ,18 ਫਰਵਰੀ( ਪੱਤਰਕਾਰ ਮੰਚ ) - ਸਮਾਜ ਸੇਵੀ ਸੰਸਥਾ ਨਾਨਕ ਸੋਚ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਅਵਾਨ ਘੋੜੇਸ਼ਾਹ ਵਿਖੇ ਅੱਖਾਂ ਦਾ ਅਤੇ ਜਨਰਲ ਮੈਡੀਕਲ ਮੈਗਾ ਚੈੱਕਅਪ ਕੈਂਪ 23 ਫਰਵਰੀ ਨੂੰ ਲਾਇਆ ਜਾਵੇਗਾ | ਸਵਰਗਵਾਸੀ ਸਰਦਾਰਨੀ ਮਹਿੰਦਰ ਕੌਰ ਅਤੇ ਸਰਦਾਰ ਜੋਗਿੰਦਰ ਸਿੰਘ ਮੁਲਤਾਨੀ ਦੀ ਯਾਦ ਵਿੱਚ ਲਾਏ ਜਾਣ ਵਾਲੇ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਸੇਵਾਦਾਰ ਉੱਘੇ ਸਮਾਜ ਸੇਵਕ ਰਿੱਚੀ ਟ੍ਰੈਵਲ ਵਾਲੇ ਸਤਪਾਲ ਸਿੰਘ ਮੁਲਤਾਨੀ   ਨੇ ਦੱਸਿਆ ਕਿ  ਇਹ ਕੈਂਪ ਸਰਪੰਚ ਬਲਵਿੰਦਰ ਕੌਰ ਦੀ ਦੇਖਰੇਖ ਵਿੱਚ ਸਵੇਰੇ 9.30 ਵਜੇ ਤੋਂ ਲੈ ਕੇ ਦੁਪਹਿਰ 2 ਤੱਕ ਚੱਲੇਗਾ | ਮੁਲਤਾਨੀ ਨੇ ਦੱਸਿਆ ਕਿ ਕੈਂਪ ਵਿੱਚ ਮਾਡਰਨ ਹਸਪਤਾਲ ਜਲੰਧਰ ਅਤੇ ਸ੍ਰੀਮੰਨ  ਸੁਪਰ ਸਪੈਸ਼ਲਿਟੀ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਡਾਕਟਰ ਹਰਮੀਤ ਪਾਲ ਸਿੰਘ, ਡਾ. ਸੁਨੀਲ ਬੱਤਰਾ. ਡਾਕਟਰ ਵੀ. ਪੀ. ਸ਼ਰਮਾ, ਡਾ. ਰਾਜੀਵ ਭਾਟੀਆ, ਡਾਕਟਰ ਅਜੇ ਮਰਵਾਹਾ, ਡਾ. ਬਲਵਿੰਦਰ ਸਿੰਘ, ਡਾ. ਬੁਰਹਾਨ ਵਾਣੀ ਸੇਵਾਵਾਂ ਦੇਣਗੇ | ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਵੱਖ ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਅਤੇ ਕੈਂਸਰ ਜਾਂਚ ਵੀ ਹੋਵੇਗੀ ਅਤੇ ਇਸ ਦੇ ਨਾਲ ਨਾਲ ਹੀ ਕੈਂਪ ਵਿਚ ਚੁਣੇ ਗਏ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ  ਕਰਵਾ ਲੈਂਜ ਪਾਏ ਜਾਣਗੇ | 

advt.