ਟਾਂਡਾ ਉੜਮੁੜ, 20 ਫਰਵਰੀ (ਨਵਦੀਪ ਸਿੰਘ ) -                                                                                          
ਸ਼ਿਵ ਮੰਦਰ ਪ੍ਰਬੰਧਕ ਕਮੇਟੀ ਮੇਨ ਬਾਜ਼ਾਰ ਟਾਂਡਾ ਵੱਲੋਂ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਅੱਜ ਸਵੇਰੇ ਕੱਢੀ ਗਈ ਪ੍ਰਭਾਤ ਫੇਰੀ ਦੌਰਾਨ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਟਾਂਡਾ ਗੂੰਜ ਉੱਠਿਆ|  ਪ੍ਰਭਾਤ ਫੇਰੀ ਵਿੱਚ ਅਨੇਕਾਂ ਸ਼ਿਵ ਭਗਤਾਂ ਨੇ ਹਾਜ਼ਰੀ ਲੁਆਈ | ਪ੍ਰਭਾਤ ਫੇਰੀ ਦਾ ਸਮਾਜ ਸੇਵਕ ਪ੍ਰਵੀਨ ਕਪੂਰ ਦੀ ਅਗਵਾਈ ਵਿੱਚ ਫੁੱਲਾਂ ਦੀ ਵਰਖਾ ਵਿੱਚ ਸਵਾਗਤ ਕੀਤਾ ਗਿਆ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ |
ਸ਼ਾਮਲ ਸ਼ਿਵ ਭਗਤਾਂ ਨੇ ਮਨੋਹਰ ਭਜਨਾਂ ਦੇ ਨਾਲ ਭਗਵਾਨ ਭੋਲੇ ਸੰਕਰ ਦੀ ਮਹਿਮਾ ਦਾ ਗੁਣਗਾਨ ਕੀਤਾ |   ਇਸ ਮੌਕੇ ਡਾਕਟਰ ਮਦਨ ਮੋਹਨ ਤਲਵਾੜ, ਦਲੀਪ ਸਿੰਘ ਤੁੱਲੀ, ਸਤੀਸ ਚੱਡਾ, ਪ੍ਰਧਾਨ ਪ੍ਰੀਤਮ ਦਾਸ ਮਦਾਨ, ਪ੍ਰਵੀਨ ਕਪੂਰ, ਹਰੀ ਕ੍ਰਿਸ਼ਨ ਸੈਣੀ, ਰਾਜੇਸ਼ ਲਾਡੀ, ਸੁਨੀਲ ਕਪੂਰ, ਅਕਾਸ਼ ਕਪੂਰ, ਰਵੀ ਕਪੂਰ, ਇੰਦਰਜੀਤ ਕਪੂਰ, ਮੋਹਨ ਕਪੂਰ, ਪਰਸ਼ੋਤਮ ਲਾਲ, ਵਰਿੰਦਰ ਪੰਡਿਤ, ਰਸ਼ਪਾਲ ਰਾਣਾ, ਰਾਕੇਸ਼ ਬਿੱਟੂ, ਸੰਜੀਵ ਸਰਮਾ, ਬਲਦੇਵ ਰਾਜ ਸੇਠੀ, ਬਲਜੀਤ ਰਾਏ, ਵਿਜੇ ਭਾਰਦਵਾਜ, ਸੁਖਦੇਵ ਭਾਰਦਵਾਜ, ਸਤੀਸ ਕੁਮਾਰ, ਹੈਪੀ ਤੁੱਲੀ, ਜੈ ਗੋਪਾਲ, ਦੀਪਕ ਮਦਾਨ,ਅਵਿਨਾਸ਼ ਚੰਦਰ ਚੱਢਾ, ਪਵਨ ਚੱਢਾ,   ਜਸਵਿੰਦਰ, ਸੋਨੂੰ, ਅਰਜੁਨ ਪੰਡਿਤ, ਸੰਨੀ,  ਸੇਖਰ, ਮਨੀ, ਰਾਮੂ, ਕਾਰਤਿਕ ਆਦਿ ਨੇ ਹਾਜਰੀ ਲੁਆਈ .