ਟਾਂਡਾ ਉੜਮੁੜ, 10 ਫਰਵਰੀ (ਪੱਤਰਕਾਰ ਮੰਚ ) - ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਆਲਮਪੁਰ ਵੱਲੋਂ ਪਿੰਡ ਆਲਮਪੁਰ ਵਿਖੇ 19 ਵਾਂ ਸਲਾਨਾ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ . ਪ੍ਰਧਾਨ ਦਲਜੀਤ ਸਿੰਘ ਦੀ ਦੇਖਰੇਖ ਵਿੱਚ ਲਾਏ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਕੌਂਸਲ ਦਸੂਹਾ ਦੇ ਮੀਤ ਪ੍ਰਧਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕੀਤਾ . ਇਸ ਮੌਕੇ ਐਡਵੋਕੇਟ ਘੁੱਮਣ ਨੇ ਸੁਸਾਇਟੀ ਵੱਲੋ ਖੂਨਦਾਨ ਅਤੇ ਮੈਡੀਕਲ ਸਹੂਲਤ ਲਈ ਚਲਾਏ ਜਾ ਰਹੇ ਸਮਾਜ ਸੇਵੀ ਮਿਸ਼ਨ ਦੀ ਸਲਾਘਾ ਕੀਤੀ . ਇਸ ਮੌਕੇ ਸੀਤਾ ਦੇਵੀ ਯਾਦਗਾਰੀ ਵੇਵਜ਼ ਹਸਪਤਾਲ ਟਾਂਡਾ ਦੀ ਟੀਮ ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਕੁਲਵਿੰਦਰ ਸਿੰਘ, ਰਮਨਜੀਤ ਕੌਰ, ਸੁਰਿੰਦਰ ਕੌਰ ਅਤੇ ਉਹਰੀ ਬਲੱਡ ਬੈਂਕ ਜਲੰਧਰ ਤੋ ਬਲਕਾਰ ਸਿੰਘ, ਤਮੰਨਾ, ਜੋਬਨ, ਰਣਜੀਤ ਕੌਰ ਦੀ ਟੀਮ ਨੇ ਸੇਵਾਵਾਂ ਦਿੱਤੀਆਂ . ਇਸ ਮੌਕੇ ਵੇਵਜ਼ ਹਸਪਤਾਲ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਦਵਾਈਆਂ ਦਿੱਤੀਆਂ . ਇਸ ਮੌਕੇ 43 ਯੂਨਿਟ ਖੂਨ ਇਕੱਤਰ ਹੋਇਆ
ਸਮਾਪਤੀ ਤੇ ਡਾਕਟਰ ਲਵਪ੍ਰੀਤ ਸਿੰਘ ਪਾਬਲਾ ਅਤੇ ਐਡਵੋਕੇਟ ਕਰਮਵੀਰ ਸਿੰਘ ਘੁੱਮਣ ਨੇ ਖੂਨਦਾਨੀਆਂ ਨੂੰ ਸਨਮਾਨਤ ਕੀਤਾ . ਇਸ ਮੌਕੇ ਪ੍ਰਧਾਨ ਦਲਜੀਤ ਸਿੰਘ, ਸਾਬੀ ਬਾਜਵਾ, ਗਗਨ ਚੀਮਾ, ਸੋਨੂ, ਕੇਹਰ ਸਿੰਘ, ਡਾ. ਪਰਮਜੀਤ ਸਿੰਘ, ਚੰਦਰ ਸ਼ੇਖਰ, ਮਨਦੀਪ ਸਿੰਘ, ਦਇਆ ਸਿੰਘ, ਸੁਖਜਿੰਦਰ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਬਬਲੂ, ਰਜਿੰਦਰ ਜੋਹਲ, ਤੇਜਪ੍ਰੀਤ, ਸੰਨੀ, ਜਸਪਾਲ ਸਿੰਘ, ਅਮਨਦੀਪ ਲਾਡੀ, ਗੁਰਦਿਆਲ ਸਿੰਘ, ਜਗਦੀਪ ਸਿੰਘ ਆਦਿ ਮੌਜੂਦ ਸਨ
advt.

0 Comments