ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੇ ਹਾਲ ਕਮਰੇ ਦੀ ਉਸਾਰੀ ਦਾ ਕੰਮ ਨੇਪਰੇ ਚੜ੍ਹਿਆ

  ਟਾਂਡਾ ਉੜਮੁੜ, 26 ਫਰਵਰੀ (ਪੱਤਰਕਾਰ ਮੰਚ)-   ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੀ ਲਗਾਤਾਰ ਵਧੀਆ ਕਾਰਗੁਜ਼ਾਰੀ ਅਤੇ ਪ੍ਰਦਰਸ਼ਨ ਕਾਰਨ ਇਹ ਸਕੂਲ ਹਮੇਸ਼ਾ ਹੀ ਨਵੇਂ ਮੀਲ ਪੱਥਰ ਕਾਇਮ ਕਰਦਾ ਰਿਹਾ ਹੈ। ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ ਅਤੇ ਉਹਨਾਂ ਦੀ ਪਤਨੀ ਮਨਜੀਤ ਕੌਰ ਦੀ ਲਗਾਤਾਰ ਮਿਹਨਤ ਸਦਕਾ ਅੱਜ ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ 25 ਤੋਂ ਵੱਧ ਕੇ  314 ਹੋ ਚੁੱਕੀ ਹੈ। ਘੱਟ ਸੰਸਾਧਨਾਂ ਦੀ ਘਾਟ ਹੋਣ ਕਾਰਨ ਵੀ ਬਹੁਤ ਸੂਝ ਬੂਝ ਅਤੇ ਸਮਰਪਣ ਦੀ ਭਾਵਨਾ ਨਾਲ ਇਸ ਸਕੂਲ ਦੀ ਕਾਰਗੁਜ਼ਾਰੀ ਹਮੇਸ਼ਾ ਕਾਬਿਲ ਏ ਤਾਰੀਫ਼ ਰਹੀ ਹੈ। ਬੱਚਿਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਕਮਰਿਆਂ ਦੀ ਕਮੀਂ ਨੂੰ ਪੂਰਾ ਕਰਨ ਹਿਤ ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ  ਦੀ ਪ੍ਰੇਰਣਾ ਸਦਕਾ  ਸ. ਅਜੀਤ ਸਿੰਘ ਸੰਘਾ ਅਤੇ ਗੁਰਪ੍ਰੀਤ ਸਿੰਘ ਸੰਘਾ ਚਾਹਲਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਗ੍ਰਾਮ ਪੰਚਾਇਤ ਪਿੰਡ ਝਾਂਸ ਨੂੰ ' ਇੱਕ ਲੱਖ ' ਰੁਪਏ ਦੀ ਰਾਸ਼ੀ ਉਸਾਰੀ ਕਾਰਜਾਂ ਲਈ ਦਾਂਨ ਕੀਤੀ ਗਈ। ਇਹਨਾਂ ਤੋਂ ਇਲਾਵਾ ਸ. ਇਕਬਾਲ ਸਿੰਘ ਚੌਹਾਨ ਜੀ, ਰੇਸ਼ਮ ਸਿੰਘ ਚੌਹਾਨ, ਦਿਆ ਸਿੰਘ ਚੌਹਾਨ, ਮਨਿੰਦਰ ਸਿੰਘ ਚੌਹਾਨ, ਡਾ. ਮਨਪ੍ਰੀਤ ਸਿੰਘ ਕਲਿਆਣਪੁਰ,ਡਾ. ਕੇਵਲ ਸਿੰਘ (SMO tanda) , ਗੁਰਦੇਵ ਕੌਰ ਸੰਘਾ, ਰਾਜਨ ਬੱਤਰਾ , ਗੁਰਚਰਨ ਸਿੰਘ ਮਾਂਡਲਾ ਅਤੇ ਸੋਨਾਲੀਕਾ ਇੰਡਸਟਰੀਜ਼ ਹੁਸ਼ਿਆਰਪੁਰ ਨੇ ਵੀ ਉਸਾਰੀ ਦੇ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਮੱਦਦ ਕੀਤੀ।
               ਕਮਾਲ ਦੀ ਗੱਲ ਤੇ ਇਹ ਹੈ ਕਿ ਪਿੰਡ ਦਾ ਹੀ ਇਕ ਪਰਿਵਾਰ ਬੀਬੀ ਦਰਸ਼ਨ ਕੌਰ ਚੌਹਾਨ ਜੋ ਕਿ ਸ਼ੁਰੂ ਤੋਂ ਹੀ ਔਖੇ ਸੋਖੇ ਸਮੇਂ ਤੇ ਸਕੂਲ ਦੇ ਨਾਲ ਬਰਾਬਰ ਖੜ੍ਹਿਆ ਹੈ। ਪਰਿਵਾਰ ਦੀ ਨਵਜਨਮੀ ਬੱਚੀ 'ਇਕਬਾਲ ਕੌਰ ਚੌਹਾਨ ' ਦੇ ਜਨਮ ਦੀ ਖੁਸ਼ੀ ਵਿੱਚ ਉਸਦੇ ਚਾਚੇ ਅਮਨਵੀਰ ਸਿੰਘ ਅੰਬਾ ਚੌਹਾਨ ਨੇ ਹਾਲ ਕਮਰੇ ਦੇ ਲੇਂਟਰ ਦੀ ਉਸਾਰੀ ਲਈ ਵਿਸ਼ੇਸ਼ ਰੂਪ ਵਿੱਚ 50,000 ਰੁਪਏ ਗ੍ਰਾਮ ਪੰਚਾਇਤ ਝਾਂਸ ਨੂੰ ਦਾਨ ਕੀਤੇ। ਜ਼ਿਕਰਯੋਗ ਹੈ ਕਿ ਕਮਰਿਆਂ ਦੀ ਘਾਟ ਹੋਣ ਕਾਰਨ ਲਗਭਗ 3 ਸਾਲ ਤੋਂ ਜਗਜੀਤ ਸਿੰਘ ਚੌਹਾਨ ਦੇ ਘਰ ਅਤੇ ਹਵੇਲੀ ਵਿੱਚ ਸਕੂਲ ਦੀਆਂ ਦੋ ਜਮਾਤਾਂ ਬਾਖੂਬੀ ਚਲਦੀਆ ਰਹੀਆਂ ਹਨ
                ਸਕੂਲ ਦੇ ਇਸ ਕਮਰੇ ਦੀ ਉਸਾਰੀ ਹਿਤ ਗ੍ਰਾਮ ਪੰਚਾਇਤ  ਪਿੰਡ ਝਾਂਸ ਦਿੱਤੇ ਗਏ ਸਹਿਯੋਗ ਲਈ BPEO ਟਾਂਡਾ - 1 ਸ. ਗੁਰਮੀਤ ਸਿੰਘ ਮੁਲਤਾਨੀ ਜੀ, ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ, ਹੈੱਡ ਟੀਚਰ ਦਲਵੀਰ ਸਿੰਘ, ਸਮੂਹ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਝਾਂਸ ਵੱਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਹੀ ਸਹਿਯੋਗ ਦੀ ਆਸ ਜਤਾਈ
advt.

Post a Comment

0 Comments