ਟਾਂਡਾ ਉੜਮੁੜ, 27 ਫਰਵਰੀ (ਪੁੰਜ)- ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ  ਬੀ ਐਨ ਡੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਬਾਰ੍ਹਵੀਂ ਜਮਾਤ ਦੇ ਸਾਇੰਸ ਅਤੇ ਆਰਟਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਜਿੱਥੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ ਗਈ ਉੱਥੇ ਉਨ੍ਹਾਂ ਦੀਆਂ ਪ੍ਰੀਖਿਆਵਾਂ ਵਧੀਆ ਢੰਗ ਨਾਲ ਨੇਪਰੇ ਚੜ੍ਹਨ ਲਈ ਅਰਦਾਸ ਵੀ ਕੀਤੀ ਗਈ। 
   ਪ੍ਰਿੰਸੀਪਲ ਜੈ ਕਿਸ਼ਨ ਮਹਿਤਾ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੇਪਰਾਂ ਦੀ ਤਿਆਰੀ ਕਰਨ ਅਤੇ ਵਧੀਆ ਨੰਬਰ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 10+1 ਦੇ ਵਿਦਿਆਰਥੀਆਂ ਨੇ 10+2  ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੇਪਰਾਂ ਲਈ ਸ਼ੁੱਭ ਕਾਮਨਾਵਾਂ ਪੇਸ਼ ਕੀਤੀਆਂ।  ਵਿਦਿਆਰਥੀਆਂ ਨੇ ਸਮਾਗਮ ਦੌਰਾਨ ਵੱਖ ਵੱਖ ਕਵਿਤਾਵਾਂ ਪੇਸ਼ ਕੀਤੀਆਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਪ੍ਰਬੰਧਕ ਇੰਜੀਨੀਅਰ ਅਨਿਲ ਮਹਿਤਾ, ਅਮਿਤ ਕੁਮਾਰ, ਸਰਬਜੀਤ ਕੌਰ, ਗੁਰਮੇਲ ਸਿੰਘ, ਪ੍ਰਦੀਪ ਕੌਰ, ਸੁਖਵਿੰਦਰ ਸਿੰਘ, ਸੁਖਬੀਰ ਕੌਰ, ਸੁਨੀਲ ਦੱਤ, ਇਸ਼ਮੀਤ, ਪ੍ਰਭਜੋਤ, ਸੁਖਵਿੰਦਰ, ਮਨਦੀਪ ਕੌਰ, ਬਲਵਿੰਦਰ ਸ਼ਰਮਾ, ਪ੍ਰਦੀਪ ਸੈਣੀ, ਸੰਦੀਪ ਕੌਰ, ਨਿਸ਼ੂ ਕੌਸ਼ਲ, ਹਰਮਨਪ੍ਰੀਤ ਕੌਰ, ਹਰਸ਼ਿਤਾ, ਅਵਤਾਰ ਤੋਂ ਇਲਾਵਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
 
advt.