ਟਾਂਡਾ ਉੜਮੁੜ, 18 ਫਰਵਰੀ (ਪੱਤਰਕਾਰ ਮੰਚ ) - ਮੈਰੀ ਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਵਿਚ ਸਕੂਲ ਪ੍ਰਬੰਧਕ ਕਮਲ ਘੋਤੜਾ ਦੀ ਅਗਵਾਈ ਹੇਠ ਪਲਾਸਟਿਕ ਬੰਦ ਕਰਨ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ । ਇਸ ਦੌਰਾਨ ਸਭ ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਪਲਾਸਟਿਕ ਬੈਗ ਅਤੇ ਹੋਰ ਪਲਾਸਟਿਕ ਦੀਆਂ ਵਸਤੂਆਂ ਪ੍ਰਤੀ ਜਾਗਰੂਕਤਾ ਦਾ ਸੰਚਾਰ ਕੀਤਾ | ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੇ ਮਿਲਕੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦਾ ਪ੍ਰਣ ਲਿਆ।ਸਕੂਲ ਪ੍ਰਬੰਧਕ ਕਮਲ ਘੋਤੜਾ ਦੁਆਰਾ ਸਭ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਬਾਅਦ ਸਭ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਆਲਮਪੁਰ ਪਿੰਡ ਵਿਚ ਰੈਲੀ ਕੱਢੀ ਜਿਸ ਵਿਚ ਪਲਾਸਟਿਕ ਬੰਦ ਕਰਨ ਦੇ ਨਾਅਰੇ ਲਗਾਏ ਗਏ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਨਵਿਤਾ ਸਚਦੇਵਾ, ਕੁਲਵੰਤ ਕੌਰ, ਹਰਦੀਪ ਕੌਰ, ਅਜਵੀਰ, ਪ੍ਰਦੀਪ ਕੌਰ, ਕੋਮਲ ਸ਼ਰਮਾ, ਮੋਨਿਕਾ ਰਤਨ, ਜੋਤੀ ਚੌਹਾਨ, ਪ੍ਰੀਤੀ, ਚਾਂਦਨੀ, ਮੋਨਿਕਾ, ਦਲਜੀਤ ਕੌਰ, ਚਰਨਜੀਤ ਕੌਰ, ਕੰਚਨ ਬਾਲਾ, ਮਮਤਾ, ਵਰਿੰਦਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਹਾਜ਼ਰ ਸਨ।
ADVT.

0 Comments