ਟਾਂਡਾ ਉੜਮੁੜ, 14 ਫਰਵਰੀ(ਪੱਤਰਕਾਰ ਮੰਚ )- ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜਪੁਰ (ਟਾਂਡਾ) ਵਿੱਚ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਰਕੇਸ਼ ਸ਼ਰਮਾ ਅਤੇ ਪ੍ਰਸ਼ਾਸਕਾਂ ਮਨੀਸ਼ਾ ਸੰਗਰ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸੰਸਥਾ ਦੇ ਮੈਨੇਜਰ ਕਰਨਜੀਤ ਸੈਣੀ ਨੇ ਇਸ ਮੌਕੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਬੱਚਿਆਂ ਨੂੰ ਸੇਧ ਭਰੀਆਂ ਗੱਲਾਂ ਨਾਲ ਨਿਵਾਜਿਆ ਅਤੇ ਸਖਤ ਮਿਹਨਤ ਕਰਕੇ ਜੀਵਨ ਵਿਚ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ |
ਇਸ ਮੌਕੇ ਚਾਹਤਪ੍ਰੀਤ ਸਿੰਘ ਨੂੰ ਮਿਸਟਰ ਫੇਅਰਵੈੱਲ ਅਤੇ ਜੈਸਲੀਨ ਲੂੰਬਾ ਨੂੰ ਮਿਸ ਫੇਅਰਵੈੱਲ ਦੇ ਖਿਤਾਬ ਨਾਲ ਨਿਵਾਜਿਆ ਗਿਆ | ਇਸ ਮੌਕੇ ਸੰਜੀਵ ਸ਼ਰਮਾ, ਜਗਬੰਧਨ, ਬਿਕਰਮ ਸਿੰਘ, ਤਰਨਜੋਤ ਕੌਰ, ਅਮਰਜੀਤ ਕੌਰ, ਰਜਨੀਸ਼ ਕੰਚਨ, ਕੁਲਵਿੰਦਰ ਕੌਰ, ਹਰਜੀਤ, ਬਲਵਿੰਦਰ, ਤਰਨ ਸੈਣੀ, ਜਸਵੀਰ ਸਿੰਘ ਆਦਿ ਮੌਜੂਦ ਸਨ |
ADVT.

0 Comments