ਹੋਲਸੇਲਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਸਪਲਾਈ ਕਰ ਸਕਣਗੇ ਕਰਿਆਨੇ ਅਤੇ ਦਵਾਈਆਂ ਦਾ ਸਟਾਕ
-ਜ਼ਿਲ੍ਹਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਛੋਟ
ਹੁਸ਼ਿਆਰਪੁਰ, 28 ਮਾਰਚ :
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਹੈ, ਉਥੇ ਕੇਵਲ ਇਸੇ ਦਿਨ ਸਵੇਰੇ 10 ਵਜੇ ਤੋਂ 4 ਵਜੇ ਤੱਕ ਕਰਿਆਨੇ ਅਤੇ ਦਵਾਈਆਂ ਦੇ ਹੋਲਸੇਲਰਾਂ ਨੂੰ ਛੋਟ ਦਿੱਤੀ ਹੈ ਕਿ ਉਹ ਰਿਟੇਲਰਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਸਪਲਾਈ ਕਰ ਸਕਦੇ ਹਨ ਅਤੇ ਇਸ ਮੂਵਮੈਂਟ ਦੌਰਾਨ ਉਨ•ਾਂ ਦੇ ਵਾਹਨਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ ਹੈ।
ਜ਼ਿਲ•ਾ ਮੈਜਿਸਟਰੇਟ ਨੇ ਕਿਹਾ ਕਿ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੁੱਲ•ੀਆਂ ਰਹਿਣਗੀਆਂ ਅਤੇ ਇਸ ਸਮੇਂ ਦੌਰਾਨ ਪਰਿਵਾਰ ਦਾ ਇਕ ਵਿਅਕਤੀ ਆਪਣੇ ਨੇੜਲੇ ਮੈਡੀਕਲ ਸਟੋਰ ਵਿੱਚ ਪੈਦਲ ਜਾ ਕੇ ਦਵਾਈਆਂ ਖਰੀਦ ਸਕਦਾ ਹੈ। ਉਨ•ਾਂ ਸਬੰਧਤ ਕੈਮਿਸਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਦੁਕਾਨਾਂ ਖੋਲ•ਣ ਸਮੇਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਦੇ ਹੋਏ ਮਾਰਕਿੰਗ ਕਰਨੀ ਵੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਕੈਮਿਸਟ ਸ਼ਾਪ ਅੱਗੇ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਵਾਹਨ 'ਤੇ ਜਾ ਕੇ ਦਵਾਈਆਂ ਖਰੀਦਣ ਦੀ ਆਗਿਆ ਨਹੀਂ ਹੋਵੇਗੀ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਆਮ ਜਨਤਾ ਨੂੰ ਸਿਹਤ ਸਹੂਲਤਾਂ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਹੀ ਇਹ ਛੋਟ ਦਿੱਤੀ ਗਈ ਹੈ, ਇਸ ਲਈ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ•ਾਂ ਨਾਲ ਹੀ ਕਰਿਆਨੇ ਅਤੇ ਦਵਾਈਆਂ ਦੇ ਹੋਲਸੇਲਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ 29 ਮਾਰਚ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਆਪਣਾ ਸਟਾਕ ਸਪਲਾਈ ਕਰ ਸਕਦੇ ਹਨ ਅਤੇ ਇਸ ਮੂਵਮੈਂਟ ਦੌਰਾਨ ਵਾਹਨਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ ਹੈ।
ਜ਼ਿਲ•ਾ ਮੈਜਿਸਟਰੇਟ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ 29 ਮਾਰਚ ਨੂੰ ਦਿੱਤੀ ਜਾਣ ਵਾਲੀ ਛੋਟ ਦੌਰਾਨ ਨਿਗਰਾਨੀ ਲਈ ਅਧਿਕਾਰੀਆਂ ਦੀ ਸਰਵੇਲੈਂਸ ਟੀਮ ਵੀ ਨਿਯੁਕਤ ਕੀਤੀ ਗਈ ਹੈ ਅਤੇ ਜੇਕਰ ਕਿਸੇ ਜਗ•ਾ ਉਲੰਘਣਾ ਸਾਹਮਣੇ ਆਈ, ਤਾਂ ਸਬੰਧਤਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਜਨਤਾ ਦੀ ਲੁੱਟ-ਖਸੁੱਟ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਲੋੜ ਤੋਂ ਵੱਧ ਦਵਾਈਆਂ ਦੀ ਕੀਮਤ ਨਾ ਵਸੂਲੀ ਜਾਵੇ। ਉਨ•ਾਂ ਕਿਹਾ ਕਿ ਹੋਲਸੇਲਰ ਅਤੇ ਰਿਟੇਲਰ ਇਹ ਯਕੀਨੀ ਬਣਾਉਣ ਕਿ ਦਵਾਈਆਂ ਦੀ ਨਿਰਧਾਰਤ ਕੀਮਤ ਅਨੁਸਾਰ ਹੀ ਵਿਕਰੀ ਕੀਤੀ ਜਾਵੇ।

1 Comments
Bina kisi vehical toh 4 km paidal chal k kida dvai lea howegi ?? J vehical toh bina mushkil aa javegi ja ta 1 vehical ty 1 person he ja skda ida krdo paidal jama gay ta time kaafi jada lag jana ...
ReplyDelete