ਬਡਵਾਲ ਕਿੱਟੀ ਸੰਸਥਾ ਵੱਲੋ ਕੋਰੋਨਾ ਵਾਇਰਸ ਦੇ ਹਲਾਤਾਂ ਨਾਲ ਨਜਿੱਠਣ ਲਈ ਪੀ.ਐੱਮ. ਕੇਅਰ ਫ਼ੰਡ ਲਈ 10 ਹਜ਼ਾਰ ਭੇਜੇ


ਟਾਂਡਾ ਉੜਮੁੜ,16 ਅਪ੍ਰੈਲ (ਪੱਤਰਕਾਰ ਮੰਚ ) - ਸਮਾਜ ਸੇਵੀ ਸੰਸਥਾ ਬਡਵਾਲ ਕਿੱਟੀ ਕਲੱਬ ਨਾਲ ਜੁੜੀਆਂ ਸਮਾਜ ਸੇਵਾ ਦੇ ਜਜਬੇ ਨਾਲ ਲਬਰੇਜ ਔਰਤਾਂ ਨੇ ਆਪਣਾ ਇਸ ਔਖੀ ਘੜੀ ਵਿੱਚ ਆਪਣਾ ਅਮਜਾਕ ਸਰੋਕਾਰ ਨਿਭਾਉਂਦੇ ਹੋਏ  ਕੋਰੋਨਾ ਵਾਇਰਸ ਬਚਾਅ ਅਤੇ ਰਾਹਤ ਕੰਮਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਬਣਾਏ ਪੀ.ਐੱਮ. ਕੇਅਰ ਫ਼ੰਡ ਲਈ 10 ਹਜ਼ਾਰ ਰੁਪਏ ਦੀ ਮਦਦ ਭੇਜੀ ਹੈ | ਇਹ ਜਾਣਕਾਰੀ ਦਿੰਦੇ ਮੈਡਮ ਇੰਦੂ ਨਾਗਰਥ ਅਤੇ ਮੈਡਮ ਪਰਵਿੰਦਰ ਕੌਰ ਨੇ ਦੱਸਿਆ ਕਿ ਇਹ ਸਹਿਯੋਗ ਸਮੂਹ ਟੀਮ ਨੇ ਕੀਤਾ ਹੈ | ਇਸ ਮੌਕੇ ਉਨ੍ਹਾਂ ਸਮੂਹ ਟੀਮ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ ਆਪਣੇ ਘਰਾਂ ਵਿੱਚ ਰਹਿਣ ਦੀ ਪ੍ਰੇਰਨਾ ਦਿੱਤੀ | ਜਿਕਰਯੋਗ ਹੈ ਕਿ ਇਸਤੋਂ ਪਹਿਲਾ ਵੀ ਬਡਵਾਲ ਕਿੱਟੀ ਸੰਸਥਾ ਵੱਲੋ ਹੜ ਪੀੜਿਤ ਪਰਿਵਾਰਾਂ ਦੀ ਮਦਦ ਲਈ ਫ਼ੰਡ ਦਿੱਤਾ ਸੀ ਅਤੇ ਸੰਸਥਾ ਲਗਾਤਾਰ ਇਨਸਾਨੀਅਤ ਦੀ ਖਿਦਮਤ ਦੇ ਕਈ ਕੰਮ ਕਰਦੀ ਹੈ | 

Post a Comment

0 Comments