ਟਾਂਡਾ ਉੜਮੁੜ, 5 ਅਪ੍ਰੈਲ (ਪੱਤਰਕਾਰ ਮੰਚ) -  ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ੍ਹੇ  ਵਿੱਚ ਲਗਾਏ ਗਏ ਕਰਫਿਊ ਦੌਰਾਨ ਟਾਂਡਾ ਵਾਸੀਆਂ ਲਈ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ 'ਹੋਮ ਡਿਲੀਵਰੀ' ਦਾ ਮਿਸ਼ਨ ਚਲਾ ਰਹੀ ਸੰਸਥਾ ਫਾਈਟ ਵਿਦ ਹੰਗਰ ਹੁਣ ਤੱਕ  3  ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਪਹੁੰਚਾ ਚੁੱਕੀ ਹੈ ਅਤੇ ਜਿਸ ਨਾਲ 23 ਮਾਰਚ ਤੋਂ ਹੁਣ ਤੱਕ  ਲਗਭਗ 10 ਹਜ਼ਾਰ ਜੀਆ ਦਾ ਢਿੱਡ ਭਰ ਚੁੱਕੀ  ਹੈ | ਅੱਜ ਸਵੇਰੇ ਇਲਾਕੇ ਵਿੱਚ ਰਾਸ਼ਨ ਦੀ ਸਪਲਾਈ ਲੈਕੇ ਰਵਾਨਾ ਹੁੰਦੇ ਇਹ ਜਾਣਕਾਰੀ ਸੰਸਥਾ ਦੇ ਸੇਵਾਦਾਰਾਂ ਨੇ ਦਿੱਤੀ | ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਪਣਾ ਸਮਾਜਕ ਸਰੋਕਾਰ ਨਿਭਾਅ ਰਹੀ ਇਸ ਸੰਸਥਾ ਵਿੱਚ ਸ਼ਾਮਲ ਵਿਜ਼ਨ ਕੇਅਰ ਸੁਸਾਇਟੀ,ਵੇਵਜ਼ ਹਸਪਤਾਲ ਟਾਂਡਾ, ਲਾਇਨਜ਼ ਕਲੱਬ ਟਾਂਡਾ ਗੌਰਵ, ਬ੍ਰਿਟਿਸ਼ ਐਕਸਪਰਟਸ ਆਦਿ ਸੰਸਥਾਵਾਂ ਦੀ ਟੀਮ ਨੇ ਦੱਸਿਆ ਕਿ  ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਤੇ ਦਾਨੀਆਂ ਦੇ ਸਹਿਯੋਗ ਨਾਲ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਸਮੱਗਰੀ ਅਤੇ ਦਵਾਈਆਂ ਪਹੁੰਚਾਉਣ ਦੀ ਸੇਵਾ ਲਗਾਤਾਰ ਚੱਲ ਰਹੀ ਹੈ  | ਇਸ ਸੇਵਾ ਵਿੱਚ ਜੁਟੇ  ਡਾਕਟਰ ਲਵਪ੍ਰੀਤ ਸਿੰਘ ਪਾਬਲਾ, ਜਗਦੀਪ ਮਾਨ, ਨਰਿੰਦਰ ਅਰੋੜਾ, ਤਜਿੰਦਰ ਸਿੰਘ ਢਿੱਲੋਂ, ਤਰਨਜੀਤ ਸਿੰਘ, ਹੈਪੀ ਗਲੈਕਸੀ, ਮਨਦੀਪ ਦੀਪਾ, ਦਲਜੀਤ ਸੋਢੀ, ਰਾਜੀਵ ਕੁਕਰੇਜਾ ਅਤੇ ਗੁਲਸ਼ਨ ਅਰੋੜਾ  ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋ ਵੇਵਜ ਹਸਪਤਾਲ ਵਿੱਚ ਬੇਸ ਕੈਂਪ ਬਣਾਇਆ ਗਿਆ ਹੈ | ਜਿੱਥੇ ਰਾਸ਼ਨ ਦੇ ਪੈਕਟ ਤਿਆਰ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ. ਦਸੂਹਾ ਦੀ ਦੇਖਰੇਖ ਵਿੱਚ ਸਬ ਡਵੀਜਨ ਤੇ ਬਣਾਏ ਕੰਟਰੋਲ ਰੂਮ ਅਤੇ ਉਨ੍ਹਾਂ ਦੀ ਸੰਸਥਾ ਵੱਲੋ ਬਣਾਏ ਗਏ ਕਾਲ ਸੈਂਟਰ ਦੇ ਸੰਪਰਕ ਨੰਬਰ ਤੇ ਲੋਕਾਂ ਵੱਲੋ ਉਨ੍ਹਾਂ ਦੀ ਲੋੜ ਮੁਤਾਬਿਕ ਦਿੱਤੀ ਜਾਣਕਾਰੀ ਦੇ ਅਧਾਰ ਤੇ ਉਨ੍ਹਾਂ ਅੱਜ ਰਾਸ਼ਨ ਅਤੇ ਦਵਾਈਆਂ ਘਰ ਘਰ ਜਾਕੇ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ  | ਇਸ ਦੌਰਾਨ ਉਨ੍ਹਾਂ ਟਾਂਡਾ ਦੇ ਸਲੱਮ ਇਲਾਕੇ,ਵੱਖ ਵੱਖ  ਇਲਾਕਿਆਂ ਵਿੱਚ ਮਦਦ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ  | ਇਸ ਦੌਰਾਨ ਜਰੂਰਤਮੰਦ ਲੋਕਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਕਰੋਨਾਂ ਵਾਇਰਸ ਤੋਂ ਬਚਾਅ ਲਈ ਸਰਕਾਰੀ ਹੁਕਮਾਂ ਦਾ ਪਾਲਣ ਕਰਨ ਲਈ ਸਮਾਜਕ ਦੂਰੀ ਲਈ ਘਰ ਘਰ ਰਹਿਣ ਦੀ ਪ੍ਰੇਰਨਾ ਵੀ ਦਿੱਤੀ ਜਾ ਰਹੀ ਹੈ |
ਇਸ ਮਿਸ਼ਨ ਵਿੱਚ ਰਾਜਨ ਬਤਰ,  ਡਾਕਟਰ ਗੁਰਜੋਤ ਸਿੰਘ, ਐਡਵੋਕੇਟ  ਹਰਦੀਪ ਸਿੰਘ, ਹੇਮੰਤ ਮੈਨਰਾਏ, ਤਜਿੰਦਰ    ਸੁਖਨਿੰਦਰ ਸਿੰਘ ਕਲੋਟੀ, ਦਵਿੰਦਰ ਸਿੰਘ ਮੂਨਕ, ਰਾਜਾ ਜਸਵੀਰ ਸਿੰਘ, ਹਰਦੀਪ ਖੁੱਡਾ, ਰਜਿੰਦਰ ਸਿੰਘ, ਬਲਰਾਕ ਸਿੰਘ, ਮਨਜੀਤ ਸਿੰਘ ਖਾਲਸਾ, ਮਨਜਿੰਦਰ ਗੋਲਡੀ, ਮਨਵੀਰ ਝਾਵਰ ਆਦਿ ਸੇਵਾਦਾਰਾਂ ਦੇ ਨਾਲ ਨਾਲ    ਵੇਵਜ਼ ਹਸਪਤਾਲ ਦੀ ਟੀਮ ਸੇਵਾਵਾਂ ਦੇ ਰਹੀ ਹੈ  |