ਟਾਂਡਾ ਉੜਮੁੜ ,10 ਅਪ੍ਰੈਲ ( ਪੁੰਜ ) - ਕੋਰੋਨਾਂ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋ ਲਾਏ ਕਰਫਿਊ ਦੌਰਾਨ ਜਰੂਰਤਮੰਦ ਪਰਿਵਾਰਾਂ ਨੂੰ ਦੁਸ਼ਵਾਰੀਆਂ ਤੋਂ ਬਚਾਉਣ ਲਈ ਪਰਵਾਸੀ ਪੰਜਾਬੀ ਲਗਤਾਰ ਮਦਦ ਲਈ ਅੱਗੇ ਆ ਰਹੇ ਹਨ | ਅਜਿਹੀ ਹੀ ਮਿਸਾਲ ਬੇਟ ਇਲਾਕੇ ਦੇ ਪਿੰਡ ਮੀਰਾਪੁਰ ਵਿੱਚ ਵੇਖਣ ਨੂੰ ਮਿਲੀ ਹੈ | ਜਿੱਥੇ ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵਕ ਜਥੇਦਾਰ ਮੱਖਣ ਸਿੰਘ ਮੀਰਾਪੁਰ ਦੇ ਪਰਵਾਸੀ ਭਾਰਤੀ ਪੁੱਤਰਾਂ ਸਰਬਜੀਤ ਸਿੰਘ, ਕੁਲਵੀਰ ਸਿੰਘ ਅਤੇ ਜਸਕੀਰਤ ਸਿੰਘ, ਗੁਰਕੀਰਤ ਸਿੰਘ, ਹਰਕੀਰਤ ਸਿੰਘ ਦੀ ਮਦਦ ਨਾਲ ਪਿੰਡ ਦੇ ਜਰੂਰਤਮੰਦ ਪਰਿਵਾਰਾਂ ਨੂੰ ਲਗਭਗ ਡੇਢ ਲੱਖ ਰੁਪਏ ਦਾ ਰਾਸ਼ਨ ਭੇਟ ਕੀਤਾ ਗਿਆ | ਲੋੜਵੰਦ ਪਰਿਵਾਰਾਂ ਅਤੇ ਪਿੰਡ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਘਰ ਘਰ ਜਾਕੇ ਇਹ ਰਾਸ਼ਨ ਵੰਡਣ ਦੌਰਾਨ ਜਥੇਦਾਰ ਮੱਖਣ ਸਿੰਘ ਮੀਰਾਪੁਰ ਨੇ ਇਸ ਔਖੀ ਘੜੀ ਵਿੱਚ ਮਿਲਜੁਲ ਕੇ ਅਤੇ ਅਨੁਸ਼ਾਸ਼ਨ ਨਾਲ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਪਿੰਡ ਵਾਸੀਆਂ ਨੂੰ ਵਾਇਰਸ ਦੀ ਰੋਕਥਾਮ ਲਈ ਸਰਕਾਰਾਂ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਮਦਦ ਦਾ ਮਿਸ਼ਨ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਬਲਵਿੰਦਰ ਕੌਰ, ਰਣਜੀਤ ਸਿੰਘ, ਪਲਵਿੰਦਰ ਸਿੰਘ ਗੋਲਡੀ, ਕਾਲੀ, ਸੁੱਖਾ ਅਤੇ ਸਨੀ ਆਦਿ ਮੌਜੂਦ ਸਨ |


0 Comments