ਵਿਸਾਖੀ ਮਨਾਉਂਦੇ ਹੋਏ ਮੈਰੀਲੈਂਡ ਇੰਟਰਨੈਸ਼ਨਲ ਸਕੂਲ ਆਲਮਪੁਰ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਦੇ ਆਨਲਾਈਨ ਮੁਕਾਬਲੇ ਵਿੱਚ ਲਿਆ ਭਾਗ

ਟਾਂਡਾ ਉੜਮੁੜ,14 ਅਪ੍ਰੈਲ (ਨਵਦੀਪ ਸਿੰਘ ) -
  ਮੈਰੀਲੈਂਡ ਇੰਟਰਨੈਸ਼ਨਲ ਸਕੂਲ ਆਲਮਪੁਰ ਦੇ ਵਿਦਿਆਰਥੀਆਂ ਨੇ ਲਾਕ ਡਾਊਨ ਦੌਰਾਨ ਆਪਣੇ ਘਰ ਵਿੱਚ ਵੱਖ ਵੱਖ ਗਤੀਵਿਧੀਆਂ ਕਰਦਿਆਂ ਵਿਸਾਖੀ ਦਾ ਤਿੳਹਾਰ ਮਨਾਇਆ ਅਤੇ ਫੈਂਸੀ ਡਰੈੱਸ ਦੇ ਆਨਲਾਈਨ ਮੁਕਾਬਲੇ ਵਿੱਚ ਭਾਗ ਲਿਆ |   ਪ੍ਰਬੰਧਕ ਕਮਲ ਘੋਤੜਾ ਅਤੇ ਪ੍ਰਿੰਸੀਪਲ  ਕਿਰਨ ਕੇਸਰ   ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਖਾਲਸਾ ਪੰਥ ਦੀ ਸਾਜਨਾ ਅਤੇ ਪੰਜਾਬ ਦੇ ਫ਼ਸਲ ਚੱਕਰ ਸਬੰਧੀ ਆਨਲਾਈਨ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਇਸ ਤਿਓਹਾਰ ਸਬੰਧੀ ਵੱਖ ਵੱਖ ਕਿਰਿਆਵਾਂ ਕਰਨ ਲਈ ਦਿੱਤੀਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ਨੇ ਘਰਾਂ ਵਿੱਚ ਜਿੱਥੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਏ ਉੱਥੇ ਗਿੱਧੇ ਭੰਗੜੇ ਦੀਆਂ ਪੋਸ਼ਾਕਾਂ ਪਹਿਨ ਕੇ ਵਿਸਾਖੀ ਦੀ ਖੁਸ਼ੀ ਸਾਂਝੀ ਕੀਤੀ। ਇਸ ਦੌਰਾਨ ਪ੍ਰਬੰਧਕ ਕਮਲ ਘੋਤੜਾ ਅਤੇ ਪ੍ਰਿੰਸੀਪਲ  ਕਮਲ ਕੇਸਰ ਨੇ ਵਿਦਿਆਰਥੀਆਂ ਨੂੰ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਸਬੰਧੀ ਜਾਣੂ ਕਰਵਾਇਆ। ਇਸ ਦੌਰਾਨ ਸਕੂਲ ਸਟਾਫ਼ ਨਵਿਤਾ ਸਚਦੇਵਾ, ਕੁਲਵੰਤ ਕੌਰ, ਪ੍ਰਦੀਪ ਕੌਰ, ਅਜਬੀਰ ਖੱਖ, ਮੋਨਿਕਾ ਰਤਨ, ਹਰਦੀਪ ਕੌਰ, ਜੋਤੀ ਚੌਹਾਨ, ਪ੍ਰੀਤੀ, ਕੋਮਲ ਸ਼ਰਮਾ, ਚਾਂਦਨੀ, ਮਮਤਾ, ਮੋਨਿਕਾ, ਦਲਜੀਤ ਕੌਰ, ਚਰਨਜੀਤ ਕੌਰ, ਕੰਚਨ ਬਾਲਾ, ਵਰਿੰਦਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।

Post a Comment

0 Comments