ਟਾਂਡਾ ਉੜਮੁੜ, 29 ਜੂਨ (ਨਵਦੀਪ ਸਿੰਘ ) - ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਆਲਮਪੁਰ ਵੱਲੋਂ 21ਵਾਂ ਖੂਨਦਾਨ ਕੈਂਪ ਅੱਜ ਗੁਰਦੁਆਰਾ ਗੁਰੂ ਰਵਿਦਾਸ ਨਿਵਾਸ ਆਲਮਪੁਰ ਵਿਖੇ ਲਾਇਆ ਗਿਆ | ਪ੍ਰਧਾਨ ਦਲਜੀਤ ਸਿੰਘ ਲਾਲੇਵਾਲ ਦੀ ਅਗਵਾਈ ਵਿੱਚ ਲੱਦਾਖ ਵਿਖੇ ਸ਼ਹੀਦ ਹੋਏ ਦੇਸ਼ ਦੇ ਫੌਜੀ ਜਵਾਨਾਂ ਨੂੰ ਸਮਰਪਿਤ ਲਾਏ ਇਸ ਕੈਂਪ ਦਾ ਉਦਘਾਟਨ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕੀਤਾ | ਕੈਂਪ ਦੌਰਾਨ ਗੰਗਾ ਬਲੱਡ ਬੈਂਕ ਟੀਮ ਜਲੰਧਰ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਇਸ ਮੌਕੇ 30 ਯੂਨਿਟ ਖੂਨ ਦਾਨ ਕੀਤਾ ਗਿਆ | ਪ੍ਰਬੰਧਕਾਂ ਨੇ ਖੂਨਦਾਨੀਆਂ ਨੂੰ ਸਨਮਾਨਤ ਕੀਤਾ | ਇਸ ਮੋਕੇ ਸੁਸਾਇਟੀ ਸੇਵਾਦਾਰ ਡਾ. ਪਰਮਜੀਤ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਕੇਹਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਦੀਪ ਸਹੋਤਾ, ਗੁਰਦੀਪ ਸਿੰਘ, ਮਨਦੀਪ ਸਿੰਘ, ਤੇਜ਼ ਪ੍ਰੀਤ ਸਨੀ, ਜਸਪਾਲ ਮਸੀਤੀ, ਸਤਨਾਮ ਸਿੰਘ, ਜਗਦੀਪ ਸਿੰਘ ਜੱਗਾ ਆਦਿ ਹਾਜਰ ਸਨ ।


0 Comments