ਟਾਂਡਾ ਉੜਮੁੜ, 4 ਜੂਨ (ਨਵਦੀਪ ਸਿੰਘ ) - ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਵਿਖੇ ਸੇਵਾਵਾਂ ਨਿਭਾ ਰਹੇ ਸਟੇਟ ਐਵਾਰਡੀ ਅਧਿਆਪਕ ਨਰਿੰਦਰ ਅਰੋੜਾ ਦੀ ਮਿਹਨਤ ਅਤੇ ਲਗਨ ਦੀ ਪੂਰੇ ਪੰਜਾਬ ਵਿੱਚ ਪ੍ਰਸ਼ੰਸਾ ਹੋ ਰਹੀ ਹੈ | ਉਨ੍ਹਾਂ ਦੇ ਬੇਮਿਸਾਲ ਅਧਿਆਪਨ ਕੰਮਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਨਰਿੰਦਰ ਦੀ ਡਿਊਟੀ ਦੂਰਦਰਸ਼ਨ ਰਾਹੀਂ ਸਿੱਖਿਆ ਦੇਣ ਦੀ ਲਾਈ | ਸਿੱਖਿਆ ਵਿਭਾਗ ਵੱਲੋ ਦੂਰਦਰਸ਼ਨ ਦੀ ਮਦਦ ਨਾਲ ਬੱਚਿਆਂ ਨੂੰ ਡੀ.ਡੀ. ਪੰਜਾਬੀ ਚੈਨਲ ਤੋਂ ਪ੍ਰਸਾਰਣ ਕਰਕੇ ਦਿੱਤੀ ਜਾ ਰਾਹੀਂ ਸਿੱਖਿਆ ਦੇ ਪ੍ਰਗਰਾਮ ਤਹਿਤ ਨਰਿੰਦਰ ਅਰੋੜਾ ਨੇ ਬੀਤੇ ਦਿਨ ਬੱਚਿਆਂ ਨੂੰ ਸਿੱਖਿਆ ਦਿੱਤੀ |


0 Comments