ਟਾਂਡਾ ਉੜਮੁੜ, 24 ਜੁਲਾਈ (ਨਵਦੀਪ ਸਿੰਘ ) - ਇੰਸਪੈਕਟਰ ਬਿਕਰਮ ਸਿੰਘ ਨੇ ਐੱਸ .ਐੱਚ.ਓ . ਥਾਣਾ ਟਾਂਡਾ ਦਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਸੀ .ਆਈ.ਏ. ਹੈੱਡਕਵਾਟਰ ਹੁਸ਼ਿਆਰਪੁਰ ਤਬਦੀਲ ਹੋ ਕੇ ਗਏ ਇੰਸਪੈਕਟਰ ਹਰਗੁਰਦੇਵ ਸਿੰਘ ਦਾ ਸਥਾਨ ਲਿਆ ਹੈ | ਚਾਰਜ ਸੰਭਾਲਣ ਤੋਂ ਬਾਅਦ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਇਲਾਕੇ ਵਿੱਚ ਅਮਨ ਚੈਨ ਅਤੇ ਸੁਰੱਖਿਅਤ ਮਾਹੌਲ ਲਈ ਪੁਲਸ ਟੀਮਾਂ ਦਿਨ ਰਾਤ ਪਟਰੋਲਿੰਗ ਕਰਨਗੀਆਂ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉੱਦਮ ਕੀਤੇ ਜਾਣਗੇ |


0 Comments