ਟਾਂਡਾ ਉੜਮੁੜ, 30 ਜੁਲਾਈ (ਪੁੰਜ ) - ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਆਈਲੈਟਸ ਸੰਸਥਾਵਾਂ ਚਲਾ ਰਹੇ ਪ੍ਰਬੰਧਕਾਂ ਨੇ ਆਪਣੀਆਂ ਸਿੱਖਿਆ ਸੰਸਥਾਵਾਂ ਖੋਲ੍ਹਣ ਦੀ ਇਜਾਜਤ ਲਈ ਮੰਗ ਪੱਤਰ ਦਿੱਤਾ ਹੈ | ਪਿੰਡ ਗਿਲਜੀਆਂ ਵਿੱਚ ਵਿਧਾਇਕ ਗਿਲਜੀਆਂ ਨੂੰ ਇਹ ਮੰਗ ਪੱਤਰ ਭੇਟ ਕਰਦੇ ਐਸੋਸੀਏਸ਼ਨ ਆਫ਼ ਐਜੂਕੇਸ਼ਨ ਪ੍ਰੋਵਾਈਡਰ ਪੰਜਾਬ ਅਤੇ ਟਾਂਡਾ ਇਮੀਗ੍ਰੇਸ਼ਨ ਅਤੇ ਆਈਲੈਟਸ ਐਸੋਸੀਏਸ਼ਨ ਟਾਂਡਾ, ਦਸੂਹਾ ਅਤੇ ਮੁਕੇਰੀਆਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਵੀ ਸਕੂਲਾਂ ਨਾਲ ਜੋੜ ਕੇ ਬੰਦ ਰੱਖਿਆ ਗਿਆ ਹੈ | ਜਦਕਿ ਸੰਸਥਾਵਾਂ ਦੇ ਪ੍ਰਬੰਧਕ ਕੋਰੋਨਾ ਵਾਇਰਸ ਸਬੰਧੀ ਦਿੱਤੀਆਂ ਸਰਕਾਰ ਦਾ ਪਾਲਣ ਕਰਦੇ ਹੋਏ ਸੁਰੱਖਿਅਤ ਮਾਹੌਲ ਵਿੱਚ ਆਪਣੇ ਸਿੱਖਿਆ ਅਦਾਰੇ ਚਲਾ ਸਕਦੇ ਹਨ | ਇਸ ਲਈ ਸਰਕਾਰ ਉਨ੍ਹਾਂ ਨੂੰ ਆਪਣੀਆਂ ਗਾਈਡ ਲਾਈਨ ਜਾਰੀ ਕਰਕੇ ਅਦਾਰੇ ਖੋਲਣ ਦੀ ਇਜਾਜਤ ਦੇਵੇ | ਇਸ ਮੌਕੇ ਵਿਧਾਇਕ ਗਿਲਜੀਆਂ ਨੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸੰਜੀਦਾ ਉੱਦਮ ਕਰਨਗੇ | ਇਸ ਮੌਕੇ ਤੇਜਿੰਦਰ ਸਿੰਘ ਢਿੱਲੋਂ,ਸੁਖਨਿੰਦਰ ਸਿੰਘ ਕਲੋਟੀ, ਸੁਰੇਸ਼ ਕੁਮਾਰ, ਹਰਦੀਪ ਸਿੰਘ ਜੌਹਲ, ਤਰਲੋਕ ਸਿੰਘ, ਪ੍ਰਮਿੰਦਰ ਸਿੰਘ, ਤਰਨਜੀਤ ਸਿੰਘ, ਕੇਵਲ ਅਰੋੜਾ, ਰਣਵੀਰ ਅਰੋੜਾ, ਅਮਜਦ ਅਲੀ, ਕਪਿਲ ਆਦਿ ਮੌਜੂਦ ਸਨ |
0 Comments