ਟਾਂਡਾ ਉੜਮੁੜ, 1 ਅਗਸਤ (ਨਵਦੀਪ ਸਿੰਘ ) - ਮੈਰੀ ਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਓਹਾਰ ਮਨਾਇਆ | ਪ੍ਰਿੰਸੀਪਲ ਸ਼੍ਰੀਮਤੀ ਕਿਰਨ ਬੇਦੀ ਅਤੇ ਸਕੂਲ ਪ੍ਰਬੰਧਕ ਕਮਲ ਘੋਤੜਾ ਦੀ ਅਗਵਾਈ ਹੇਠ ਸਭ ਵਿਦਿਆਰਥੀਆਂ ਨੇ ਸਕੂਲ ਸਟਾਫ ਦੇ ਮਾਰਗਦਰਸ਼ਨ ਵਿੱਚ ਲਾਕਡਾਊਣ ਪੀਰੀਅਡ ਦੌਰਾਨ ਆਪਣੇ-ਆਪਣੇ ਘਰ ਵਿਚ ਰਹਿੰਦੇ ਹੋਏ ਤੀਆਂ ਦਾ ਤਿਉਹਾਰ ਮਨਾਇਆ । ਵਿਦਿਆਰਥਣਾਂ ਨੇ ਵੱਖ ਵੱਖ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੇਸ਼ ਕਰਦੇ ਹੋਏ ਪੰਜਾਬੀ ਵਿਰਾਸਤ ਦੀ ਝਾਕੀ ਪੇਸ਼ ਕੀਤੀ | ਇਸ ਦੌਰਾਨ ਬੱਚੇ ਪ੍ਰੰਪਰਿਕ ਕੱਪੜਿਆਂ ਵਿਚ ਸਜ਼ ਕੇ ਬੇਹੱਦ ਆਕਰਸ਼ਕ ਨਜਰ ਆ ਰਹੇ ਸਨ । ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਘਰਾਂ ਵਿਚ ਪੀਂਘਾਂ ਝੂਟੀਆਂ ਅਤੇ ਤੀਜ ਦੇ ਗੀਤ ਗਾਏ । ਵਿਦਿਆਰਥਣਾਂ ਦੀਆਂ ਇਨ੍ਹਾਂ ਗਤੀਵਿਧੀਆਂ ਦੀ ਆਨਲਾਈਨ ਸਕਰੀਨਿੰਗ ਕਰਦੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਬੇਦੀ ਜੀ ਨੇ ਸਭ ਨੂੰ ਤੀਆਂ ਦੇ ਮਹੱਤਵ ਸੰਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਦੀ ਪ੍ਰੇਰਨਾ ਦਿੱਤੀ | ਇਸ ਦੌਰਾਨ ਸਕੂਲ ਦੇ ਸਮੂਹ ਸਟਾਫ ਨਵਿਤਾ ਸਚਦੇਵਾ, ਕੁਲਵੰਤ ਕੌਰ, ਪਰਦੀਪ ਕੌਰ, ਅਜਵੀਰ ਖੱਖ, ਹਰਦੀਪ ਕੌਰ, ਕੌਮਲ ਸ਼ਰਮਾ, ਮੋਨਿਕਾ, ਜੋਤੀ ਚੌਹਾਨ, ਪ੍ਰੀਤੀ, ਚਾਂਦਨੀ, ਦਲਜੀਤ ਕੌਰ, ਮਮਤਾ, ਮੋਨਿਕਾ ਰਤਨ, ਕੰਚਨ, ਵਰਿੰਦਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਦੁਆਰਾ ਸਭ ਬੱਚਿਆਂ ਦੀ ਸ਼ਲਾਘਾ ਕੀਤੀ ਗਈ ।


0 Comments