ਟਾਂਡਾ ਉੜਮੁੜ, 22 ਸਤੰਬਰ (ਨਵਦੀਪ ਸਿੰਘ ) - ਸਮਾਜ ਸੇਵਿਕਾ ਡਾ. ਮੀਨਾਕਸ਼ੀ ਸੈਣੀ ਆਪਣੇ ਗੀਤ ਫੁਲਕਾਰੀ ਤੋਂ ਬਾਅਦ ਹੁਣ ਪ੍ਰਦੇਸ਼ ਵਿੱਚ ਵਿਆਹਿਆ ਧੀਆਂ ਦੇ ਦਰਦ ਨੂੰ ਬਿਆਨ ਕਰਦਾ ਆਪਣਾ ਗੀਤ ‘ਨਾ ਦੱਸਿਓ ‘ ਲੈਕੇ ਆਏ ਹਨ . ਟਾਂਡਾ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਡਾ. ਮੀਨਾਕਸ਼ੀ ਦੇ ਇਸ ਗੀਤ ਦਾ ਲੋਕ ਅਰਪਣ ਕੀਤਾ . ਇਸ ਮੌਕੇ ਵਿਧਾਇਕ ਗਿਲਜੀਆਂ ਨੇ ਡਾ. ਮੀਨਾਕਸ਼ੀ ਨੂੰ ਗੀਤ ਲਈ ਸ਼ੁਭਕਾਮਨਾਵਾ ਦਿੰਦੇ ਕਿਹਾ ਕਿ ਉਨਾਂ ਦੇ ਗੀਤ ਸਮਾਜਿਕ ਬੁਰਾਈਆਂ ਦੇ ਖਿਲਾਫ ਸੰਦੇਸ਼ ਦਿੰਦੇ ਹਨ .
ਡਾ. ਸੈਣੀ ਨੇ ਵਿਧਾਇਕ ਗਿਲਜੀਆਂ ਦਾ ਧੰਨਵਾਦ ਕਰਦੇ ਦੱਸਿਆ ਕਿ ਗ੍ਰਾਂਡ ਸਟੂਡੀਓ ਵੱਲੋ ਟੀ.ਐੱਮ.ਟੀ. ਅਮਰੀਕਾ ਵੱਲੋ ਸੰਗੀਤਬੱਧ ਕੀਤਾ ਇਹ ਗੀਤ ਉਨਾਂ ਨੇ ਹੀ ਡਾਇਰੈਕਟ ਕੀਤਾ ਅਤੇ ਗਾਇਆ ਹੈ . ਇਸ ਗੀਤ ਵਿੱਚ ਉਨਾਂ ਪਰਦੇਸ ਵਿੱਚ ਵਿਆਹਿਆ ਪੰਜਾਬੀ ਮੁਟਿਆਰਾਂ ਦੇ ਦਰਦ ਨੂੰ ਬਿਆਨ ਕੀਤਾ ਹੈ ਜੋ ਮਾਪਿਆਂ ਤੱਕ ਕੋਈ ਤੱਤੀ ਹਵਾ ਨਹੀਂ ਆਉਣ ਦਿੰਦਿਆਂ . ਉਨਾਂ ਦੱਸਿਆ ਕਿ ਸੰਗੀਤ ਦੇ ਇਸ ਖੇਤਰ ਵਿੱਚ ਉਨਾਂ ਦੇ ਪਤੀ ਆਸਿਸਟੇਂਟ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਅਵਤਾਰ ਕਿ੍ਰਸ਼ਨ ਸੈਣੀ ਦਾ ਬੇਹੱਦ ਸਹਿਯੋਗ ਹੈ . ਇਸ ਮੌਕੇ ਨਰਿੰਦਰ ਅਰੋੜਾ, ਅਭੀ ਮਨੀ ਫੋਲਕ ਅਕੈਡਮੀ ਅਤੇ ਅਨਿਲ ਪਿੰਕਾ ਮੌਜੂਦ ਸਨ .



1 Comments
A big thanks to Patarkarmanch Tanda. You the media are the number one source to spread our messages to each and every one. Thanks alot.
ReplyDelete