ੜਦੀਵਾਲਾ 21 ਦਸੰਬਰ (ਗੁਰਪ੍ਰੀਤ ਸਹੋਤਾ ) ਅੱਜ ਮਾਨਗੜ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 74ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਅਮਰਜੀਤ ਸਿੰਘ ਮਾਹਲ,ਮਨਦੀਪ ਸਿੰਘ ਭਾਨਾ, ਸਤਪਾਲ ਸਿੰਘ ਹੀਰਾਹਾਰ ,ਤਰਸੇਮ ਸਿੰਘ ਅਰਗੋਵਾਲ, ਸੁਖਦੇਵ ਸਿੰਘ ਮਾਂਗਾ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ ਹੈਂਕੜਬਾਜ਼ੀ ਅਤੇ ਤਾਨਾਸ਼ਾਹੀ ਨਾਲ ਕਾਲੇ ਕਾਨੂੰਨ ਕਿਸਾਨਾਂ ਤੇ ਥੋਪਣ ਦੇ ਯਤਨ ਕਰ ਰਹੀ ਹੈ ਪਰ ਕਿਸਾਨ ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਪੂਰਨ ਤੌਰ ਤੇ ਜਾਣ ਚੁੱਕੇ ਹਨ ।
ਕਿਸਾਨਾਂ ਨੇ ਕਿਹਾ ਕਿ ਲਗਭਗ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਕੁਝ ਨਹੀਂ ਸੋਚ ਰਹੀ। ਉਨਾਂ ਕਿਹਾ ਕਿ ਅੱਜ ਪੰਜਾਬ ਦੇ ਨਾਲ ਪੂਰੇ ਦੇਸ਼ ਦਾ ਕਿਸਾਨ ਇਕਜੁੱਟ ਹੋ ਕੇ ਦਿੱਲੀ ਵਿਖੇ ਸੰਘਰਸ਼ ਕਰਕੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਡਟਿਆ ਹੋਇਆ ਹੈ।ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨ ਇਨਾਂ ਕਾਲੇ ਕਾਨੂੰਨ ਬਿੱਲਾਂ ਵਿੱਚ ਕਿਸੇ ਕਿਸਮ ਦੀ ਸੋਧ ਬਰਦਾਸ਼ਤ ਨਹੀਂ ਕਰਨਗੇ ਬਲਕਿ ਰੱਦ ਕਰਵਾ ਕੇ ਹੀ ਕਿਸਾਨ ਵਾਪਸ ਪਰਤਣਗੇ। ਇਸ ਮੌਕੇ ਡਾ ਮਝੈਲ ਸਿੰਘ,ਮਨਜਿੰਦਰ ਸਿੰਘ ਮਾਂਗਾ, ਕੁਲਦੀਪ ਸਿੰਘ ਭਾਨਾ, ਸਿਮਰਤਪਾਲ ਸਿੰਘ ਮਾਂਗਾ, ਮਹਿੰਦਰ ਸਿੰਘ, ਹਰਭਜਨ ਸਿੰਘ ,ਹਰਦੀਪ ਸਿੰਘ ਦੀਪਾ ,ਡਾ ਮੋਹਨ ਸਿੰਘ ਮੱਲੀ, ਜਤਿੰਦਰ ਸਿੰਘ ਸੱਗਲਾਂ, ਮਹਿੰਦਰ ਸਿੰਘ ਗੜਦੀਵਾਲਾ, ਜਗਜੀਤ ਸਿੰਘ ਚਿੱਪੜਾ, ਰਣਜੀਤ ਸਿੰਘ ਦਵਾਖਰੀ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
0 Comments