ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 82 ਵੇਂ ਦਿਨ ਖੇਤੀ ਕਾਨੂੰਨਾਂ ਖਿਲਾਫ ਡਟੇ ਰਹੇ ਇਲਾਕੇ ਦੇ ਕਿਸਾਨ

ਟਾਂਡਾ ਉੜਮੁੜ, 25  ਦਸੰਬਰ ( ਵਰਿੰਦਰ ਪੰਡਿਤ)  - ਹਾਈਵੇ ਤੇ ਚੌਲਾਂਗ ਤੋਲ ਪਲਾਜ਼ਾ ਤੇ  ਖੇਤੀ ਕਾਨੂੰਨਾਂ ਖਿਲਾਫ ਦੋਆਬਾ ਕਿਸਾਨ ਕਮੇਟੀ ਵੱਲੋ ਲਾਇਆ ਗਿਆ ਰੋਸ ਧਰਨਾ ਅੱਜ 82 ਵੇਂ ਦਿਨ ਵੀ ਜਾਰੀ ਰਿਹਾ . ਇਸ ਦੌਰਾਨ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਵਾਜ ਬੁਲੰਦ ਕੀਤੀ . ਜਥੇਬੰਦੀ ਦੇ  ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਪਿ੍ਰਥਪਾਲ ਸਿੰਘ ਅਤੇ ਰਣਜੀਤ ਸਿੰਘ  ਦੀ ਅਗਵਾਈ ਵਿੱਚ ਅੱਜ ਦੇ ਰੋਸ ਵਿਖਾਵੇ ਦੌਰਾਨ ਬੁਲਾਰਿਆਂ ਨਿਰਮਲ ਸਿੰਘ ਲੱਕੀ ਅਤੇ ਗੁਰਮਿੰਦਰ ਸਿੰਘ ਨੇ ਆਖਿਆ ਕਿ ਮੋਦੀ ਸਰਕਾਰ ਖਿਲਾਫ ਸ਼ੁਰੂ ਦੇਸ਼ ਵਿਆਪੀ ਕਿਸਾਨ ਅੰਦੋਲਨ ਹੁਣ ਕੌਮਾਂਤਰੀ ਬਣਦਾ ਜਾ ਰਿਹਾ ਹੈ .

 ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਰੋਸ ਵਿਖਾਵੇ ਹੋ ਰਹੇ ਹਨ ਅਤੇ ਪੰਜਾਬ ਦੇ ਹਰੇਕ ਜਿਲੇ ਵਿੱਚੋਂ ਰੋਜ਼ਾਨਾ ਹਜ਼ਾਰਾਂ ਕਿਸਾਨ ਦਿੱਲੀ ਕੂਚ ਕਰ ਰਹੇ ਹਨ . ਉਨਾਂ ਆਖਿਆ ਕਿ ਦਿੱਲੀ ਘੇਰ ਕੇ ਬੈਠੇ ਕਿਸਾਨਾਂ ਵਿੱਚੋਂ ਜੇਕਰ 200 ਵਾਪਿਸ ਆਉਂਦੇ ਹਨ ਤਾਂ 400 ਦਿੱਲੀ ਪਹੁੰਚ ਜਾਂਦੇ ਹਨ . ਅੰਨਦਾਤਿਆ ਦੇ ਇਸ ਜੋਸ਼ ਅੱਗੇ ਮੋਦੀ ਸਰਕਾਰ ਨੂੰ ਆਖਿਰ ਝੁਕਣਾ ਪਵੇਗਾ . ਇਸ ਮੌਕੇ ਪਿ੍ਰਤਪਾਲ ਸਿੰਘ, ਸੁਖਵਿੰਦਰ ਸਿੰਘ, ਦਰਬਾਰਾ ਸਿੰਘ, ਲਖਵੀਰ ਸਿੰਘ ਦਵਾਖਰੀ, ਸਰਬਜੀਤ ਸਿੰਘ, ਅਮਿ੍ਰਤਪਾਲ ਓਹੜਪੁਰ, ਜਸਪਾਲ ਸਿੰਘ, ਮਲਕੀਤ ਸਿੰਘ, ਸਾਧੂ ਸਿੰਘ ਪੁਲ ਪੁਖਤਾ, ਰਘਵੀਰ ਸਿੰਘ, ਮਾਸਟਰ ਦਰਸ਼ਨ ਸਿੰਘ, ਬਲਕਾਰ ਸਿੰਘ, ਹਰਨੇਕ ਸਿੰਘ, ਨਿਰੰਜਨ ਸਿੰਘ ਕਮਾਲਪੁਰ, ਹਰਬੰਸ ਸਿੰਘ,ਗੁਰਮੀਤ ਸਿੰਘ, ਸਵਰਨ ਸਿੰਘ, ਭੀਮਾ ਦੇਹਰੀਵਾਲ, ਸੁੱਖਾ ਨਰਵਾਲ ਆਦਿ ਮੌਜੂਦ ਸਨ .


Post a Comment

0 Comments