ਟਾਂਡਾ ਉੜਮੁੜ, 30 ਦਸੰਬਰ ( ਨਵਦੀਪ ਸਿੰਘ ) - ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖਿਲਾਫ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਰਹੇ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਾਏ ਗਏ ਧਰਨੇ ਦੇ 87 ਵੇਂ ਦਿਨ ਭਾਗ ਲੈਣ ਵਾਲੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸਤਪਾਲ ਸਿੰਘ ਮਿਰਜ਼ਾਪੁਰ ਅਤੇ ਬਲਬੀਰ ਸਿੰਘ ਸੋਹੀਆ ਦੀ ਅਗਵਾਈ ਵਿੱਚ ਹੋਏ ਅੱਜ ਦੇ ਰੋਸ ਵਿਖਾਵੇ ਦੌਰਾਨ ਅਵਤਾਰ ਸਿੰਘ, ਕੁਲਵੰਤ ਸਿੰਘ ਕੁਰਾਲਾ, ਅਵਤਾਰ ਸਿੰਘ ਸਿੰਘਾਪੁਰੀ ਅਤੇ ਸਤਪਾਲ ਸਿੰਘ ਆਦਿ ਬੁਲਾਰਿਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਵਿੱਚ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਹੈ ਅਤੇ ਆਪਣੀ ਸੰਵੇਦਨਹੀਣਤਾ ਦੇ ਚਲਦਿਆਂ ਸਰਕਾਰ ਅਜੇ ਵੀ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ |
ਉਨ੍ਹਾਂ ਆਖਿਆ ਜੇਕਰ ਸਰਕਾਰ ਦਾ ਰੱਵਈਆ ਇਸੇ ਤਰਾਂ ਕਿਸਾਨ ਵਿਰੋਧੀ ਰਿਹਾ ਤਾਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਘੇਰਾ ਹੋਰ ਵਿਸ਼ਾਲ ਕਰਦੇ ਹੋਏ ਬਹੁਪਸਾਰੀ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਅੱਜ ਵੀ ਪਿੰਡ ਜਾਜਾ ਦੀਆਂ ਸੰਗਤਾਂ ਵੱਲੋ ਲੰਗਰ ਲਾਇਆ ਗਿਆ | ਇਸ ਮੌਕੇ ਗੁਰਨਾਮ ਸਿੰਘ ਗਾਮਾ, ਡਾ. ਭੀਮਾ ਦੇਹਰੀਵਾਲ, ਅਵਤਾਰ ਸਿੰਘ, ਜਰਨੈਲ ਸਿੰਘ ਕੁਰਾਲਾ, ਦਿਲਰਾਜ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਬਲਕਾਰ ਸਿੰਘ, ਸੇਵਕ ਸਿੰਘ ਹਰਸੀਪਿੰਡ, ਦਰਸ਼ਨ ਸਿੰਘ ਹਰਸੀਪਿੰਡ, ਸੁਖਦਿਆਲ ਸਿੰਘ ਦੇਹਰੀਵਾਲ, ਪ੍ਰਿਥੀਪਾਲ ਸਿੰਘ, ਕੋਚ ਦਲਵੀਰ ਸਿੰਘ ਜੌੜਾ, ਸੁੱਖਾ ਨਰਵਾਲ, ਮਨਜੋਤ ਸਿੰਘ ਖਾਲਸਾ, ਜਸਵੰਤ ਸਿੰਘ, ਇਕਬਾਲ ਸਿੰਘ ਮੂਨਕਾ, ਰਜਿੰਦਰ ਸਿੰਘ ਜਾਜਾ, ਅਸ਼ੋਕ ਜਾਜਾ, ਹਰਦੀਪ ਚੋਲਾਂਗ, ਪ੍ਰਦੀਪ ਲੋਹਾਰਾ, ਸਤਨਾਮ ਸੱਤੀ, ਸਕੱਤਰ ਸਿੰਘ ਚੱਕ ਸਕੂਰ, ਨਿਸ਼ਾਨ ਸਿੰਘ ਸੈਦੂਪੁਰ, ਨਿਰਮਲ ਸਿੰਘ ਖਰਲ ਕਲਾ, ਕਰਨੈਲ ਸਿੰਘ ਖਰਲਾਂ ਆਦਿ ਮੌਜੂਦ ਸਨ |
0 Comments