ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਬੁਨਿਆਦੀ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ - ਸੰਗਤ ਸਿੰਘ ਗਿਲਜੀਆਂ

ਪਿੰਡ ਵਿਖੇ ਕਟਹੋੜ  ਲਗਭਗ 53 ਲੱਖ ਦੀ ਲਾਗਤ ਨਾਲ  ਲਗਾਏ ਜਾ ਰਹੇ ਸੰਚਾਈ ਲਈ ਟਿਊੱਵੈਲ ਦੇ ਕੰਮ ਦਾ ਉਦਘਾਟਨ
ਗੜਦੀਵਾਲਾ 24 ਦਸੰਬਰ (ਗੁਰਪ੍ਰੀਤ ਸਿੰਘ ਸਹੋਤਾ ) ਪੰਜਾਬ ਸਰਕਾਰ ਕੰਢੀ ਖੇਤਰ ਦੇ ਪਿੰਡਾਂ ਅੰਦਰ ਦੇ ਲੋਕਾਂ ਨੂੰ ਬੁਨਿਆਦੀ ਸੁੱਖ ਸਹੂਲਤਾਂ ਦੇਣ ਲਈ ਪੂਰੀ ਤਰਾ ਬਚਨਵੱਧ ਹੈ, ਕੰਢੀ ਖੇਤਰ ਦੇ ਪਿੰਡਾਂ ਅੰਦਰ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ੳੁੱਪਰ ਉਠਕੇ ਕਰਵਾਏ ਜਾਣਗੇ। ਇਨਾਂ  ਵਿਚਾਰਾ ਪ੍ਰਗਟਾਵਾ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸਰਕਾਰ ਹਲਕਾ  ਵਿਧਾਇਕ ਉੜਮੁੜ ਟਾਂਡਾ ਸਰਦਾਰ ਸੰਗਤ  ਸਿੰਘ ਗਿਲਜੀਆਂ ਵਲੋਂ ਕੰਢੀ ਖੇਤਰ ਦੇ ਪਿੰਡ ਕਟਹੋੜ ਵਿੱਖੇ ਲਗਭਗ 53 ਲੱਖ ਦੀ ਲਾਗਤ ਨਾਲ  ਲਗਾਏ ਜਾ ਰਹੇ ਸੰਚਾਈ ਲਈ ਟਿਊੱਵੈਲ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕਰਨ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।
ਇਸ ਮੌਕੇ ਸਰਦਾਰ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਪਿੰਡ ਕਟਹੋੜ ਦੇ ਕਿਸਾਨਾਂ ਦੀ ਕਾਫੀ ਲੰਮੇ ਸਮੇਂ ਦੀ ਮੰਗ ਸੀ ਕਿ ਸੰਚਾਈ ਵਾਲਾ ਟਿੳੱੂਵੈੱਲ ਨਾ ਹੋਣ ਕਾਰਨ ਹੋਣ ਕਾਫੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਿਨਾ ਦੀ ਮੰਗ ਪੂਰਾ ਕਰਦਿਆ ਪੰਜਾਬ ਸਰਕਾਰ ਵਲੋਂ ਉੱਕਤ ਪਿੰਡ ਲਈ ਟਿਊੱਵੈਲ ਮਹੁੱਈਆ ਕਰਵਾਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨਾਂ ਆਖਿਆ ਕਿ ਇਹ ਟਿਊੱਬਲ ਲੱਗਣ ਨਾਲ ਉੱਕਤ ਖੇਤਰ ਦੇ ਲੋਕਾਂ ਦੀ ਬੱਜ਼ਰ ਪਈ ਜਮੀਨ ਨੂੰ ਪਾਣੀ ਲੱਗਣ ਨਾਲ ਆਮਦਨੀ ਵਿੱਚ ਵਾਧਾ ਹੋਵੇਗਾ ਤੇ ਕਿਸਾਨ ਖੁਸ਼ਹਾਲੀ ਵੱਲ ਵੱਧਣਗੇ।  ਅੱਗੇ ਸਰਦਾਰ ਸੰਗਤ ਸਿੰਘ ਗਿਲਜੀਆ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ  ਵਿਕਾਸ ਕਾਰਜ਼ਾ ਦੇ ਕੰਮ ਕਰਵਾਉਣ ਲਈ ਵੱਡੇ ਪੱਧਰ ਤੇ ਗ੍ਰਾਟਾਂ ਜਾਰੀ ਕੀਤੀਆ ਗਈਆ ਹਨ,ਤਾ ਕਿ ਪੰਜਾਬ ਵਿੱਚ ਵਿਕਾਸ ਕਾਰਜ਼ਾ ਵਿੱਚ ਹੋਰ ਵੀ ਤੇਜ਼ੀ ਲਿਆਕੇ ਸੂਬੇ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਉਨਾਂ ਅੱਗੇ ਆਖਿਆ ਕਿ ਪੰਜਾਬ ਅੰਦਰ ਹਮੇਸ਼ਾਂ ਕਾਂਰਗਸ ਸਰਕਾਰ ਦੇ ਰਾਜ ਵੇਲੇ ਹੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲੀਆ। ਜਿਸ ਕਰਕੇ ਅੱਜ ਸੂਬੇ ਦਾ ਹਰ ਵਰਗ ਕਾਂਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਤੋ ਪੂਰੀ ਤਰਾ ਖੁਸ਼ ਹੈ। ਇਸ ਮੌਕੇ ਸੰਗਤ ਸਿੰਘ ਗਿਲਜੀਆ ਵਲੋਂ ਪਿੰਡ ਕਟਹੋੜ ਦੇ ਸਰਬਪੱਖੀ ਵਿਕਾਸ ਲਈ 11 ਲੱਖ 88 ਹਜਾਰ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਰਸ਼ਪਾਲ ਕੌਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਵਿਧਾਇਕ ਸੰਗਤ ਸਿੰਘ ਗਿਲਜੀਆ ਦਾ ਧੰਨਵਾਦ ਕੀਤਾ ਗਿਆ।

 ਇਸ ਮੌਕੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆ,ਬਲਾਕ ਪ੍ਰਧਾਨ ਕੈਂਪ.ਬਹਾਦਰ ਸਿੰਘ, ਐਸ.ਸੀ ਟਿਊੱਵੈਲ ਕਾਰਪੋਰੇਸ਼ਨ ਜਸਵੀਰਪਾਲ ਐਕਸੀਅਨ ਰਾਜਿੰਦਰ ਚੋਪੜਾ,ਐਸ.ਡੀ.ਓ ਤੇਜਿੰਦਰ ਸਿੰਘ,ਐਸ.ਡੀ.ਓ ਹਰਵਿੰਦਰ ਸਿੰਘ,ਸਾਬਕਾ ਸਰੰਪਚ ਜਗੀਰੀ ਲਾਲ, ਰਘੁਵੀਰ ਦਾਸ,ਨੇਹਾ ਦੇਵੀ,ਊਸਾ ਰਾਣੀ,ਦਰਬਾਰੀ ਲਾਲ,ਸਾਬਕਾ ਸਰਪੰਚ ਪਰਮਲਾ ਦੇਵੀ, ਸ਼ਤੀਸ ਕੁਮਾਰ, ਵਿੱਕੀ ਕੋਈ, ਧਰਮ ਸਿੰਘ ਸੈਣੀ, ਬਿੱਟੂ ਮਨਹੋਤਾ,ਨੰਬਰਦਾਰ ਜਰਨੈਲ ਸਿੰਘ,ਜੋਗਿੰਦਰ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਮੋਹਤਵਾਰ ਵਿਅਕਤੀ ਹਾਜ਼ਰ ਸਨ।

Post a Comment

0 Comments