ਟਾਂਡਾ ਉੜਮੜ,25 ਦਸੰਬਰ(ਨਵਦੀਪ ਸਿੰਘ ) ਟਾਂਡਾ ਪੁਲਿਸ ਦੀ ਟੀਮ ਨੇ ਟਾਂਡਾ ਅਤੇ ਭੋਗਪੁਰ ਇਲਾਕਿਆਂ ਨਾਲ ਸਬੰਧਤ ਵੱਖ ਵੱਖ ਵਿਅਕਤੀਆਂ ਨੂੰ ਬਿਨਾ ਵਿਆਜ ਸਬਸਿਡੀ ਵਾਲਾ ਲੋਨ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੀ ਇਕ ਔਰਤ ਅਤੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ |ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਕੁਲਵੀਰ ਸਿੰਘ ਪੁੱਤਰ ਸਰਦੂਲ ਸਿੰਘ ਨਿਵਾਸੀ ਬੈਂਸ ਅਵਾਣ ਦੀ ਸ਼ਿਕਾਇਤ ਦੇ ਆਧਾਰ ਤੇ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਨਿਵਾਸੀ ਜੌਹਲ ਅਤੇ ਰਈਵ ਕੁਮਾਰ ਪੁੱਤਰ ਕਿਸ਼ਨ ਕੁਮਾਰ ਨਿਵਾਸੀ ਰੇਲਵੇ ਕਲੋਨੀ ਜਲੰਧਰ ਦੇ ਖਿਲਾਫ ਦਰਜ ਕੀਤਾ ਹੈ
ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕੁਲਵੀਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਕੋਲੋਂ 80 ਹਜ਼ਾਰ ਰੁਪਏ ਲੈ ਕੇ ਪ੍ਰਧਾਨ ਮੰਤਰੀ ਯੋਜਨਾ ਤਹਿਤ 10 ਲੱਖ ਰੁਪਏ ਦਾ ਲੋਨ ਦਿਵਾਉਣ ਦੀ ਗੱਲ ਕੀਤੀ ਸੀ ਪ੍ਰੰਤੂ ਅਜਿਹਾ ਨਹੀਂ ਕੀਤਾ| ਉਸਨੇ ਦੱਸਿਆ ਕਿ ਇਸੇ ਤਰ੍ਹਾਂ ਉਕਤ ਮੁਲਜ਼ਮਾਂ ਨੇ ਕੁਲਦੀਪ ਸਿੰਘ ਪੁੱਤਰ ਚਰਨ ਸਿੰਘ ਤਲਵੰਡੀ ਸੱਲਾਂ ਅਤੇ ਬਲਜਿੰਦਰ ਸਿੰਘ ਵਾਸੀ ਬਹਾਦਰਪੁਰ ਕੋਲੋਂ 57500 -57500 ਰੁਪਏ, ਰੀਨਾ ਦੇਵੀ,ਮਲਕੀਤ ਕੌਰ, ਮਨੋਜ ਕੁਮਾਰ ਨਿਵਾਸੀ ਬੈਂਸ ਅਵਾਣ, ਰਾਜ ਕੁਮਾਰ ਵਾਸੀ ਈਸਰ ਬੁੱਚਾ ਕੋਲੋਂ 40 -40 ਹਜ਼ਾਰ, ਅਮਰਜੀਤ ਸਿੰਘ ਵਾਸੀ ਗਿੱਦੜਪਿੰਡੀ ਕੋਲੋਂ 50 ਹਜ਼ਾਰ, ਨਰਿੰਦਰ ਕੌਰ,ਜਸਵਿੰਦਰ ਕੌਰ ਅਤੇ ਅਮਰਜੀਤ ਕੌਰ ਵਾਸੀ ਰਾਜਪੁਰਾ ਭੋਗਪੁਰ ਕੋਲੋਂ 75 -75 ਹਜ਼ਾਰ,ਗੁਰਮੀਤ ਕੌਰ ਅਤੇ ਰਸ਼ਪਾਲ ਸਿੰਘ ਵਾਸੀ ਜਹੂਰਾ ਕੋਲੋਂ 25 -25 ਹਜ਼ਾਰ, ਸਕੀਨਾ ਕੋਲੋਂ 24 ਹਜ਼ਾਰ, ਬਲਵਿੰਦਰ ਕੌਰ ਕੋਲੋਂ 35 ਹਜ਼ਾਰ ਠੱਗੇ ਹਨ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਆਈ. ਬਖਸ਼ੀਸ਼ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ |
0 Comments