ਲਾਇਨਜ ਕਲੱਬ ਫਤਿਹ ਟਾਂਡਾ ਨੇ ਝਾਂਸ ਸਕੂਲ ਵਿੱਚ 400 ਪੌਦੇ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ

ਟਾਂਡਾ ਉੜਮੁੜ, 6  ਅਪ੍ਰੈਲ  (ਪੱਤਰਕਾਰ ਮੰਚ)  ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਤਿਹ ਵੱਲੋ ਗਠਨ ਤੋਂ ਬਾਅਦ ਸਮਾਜਿਕ ਸਰੋਕਾਰ ਨਿਭਾਉਣ ਲਈ ਪਹਿਲਾ ਪ੍ਰੋਜੈਕਟ ਸਰਕਾਰੀ ਸਕੂਲ ਝਾਂਸ ਤੋਂ ਸ਼ੁਰੂ ਕੀਤਾ ਹੈ | ਕਲੱਬ ਪ੍ਰਧਾਨ ਸੇਵਾ ਮੁਕਤ ਡੀ.ਐੱਸ.ਪੀ. ਪ੍ਰਭ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਸਕੂਲ ਵਿੱਚ ਗਰਾਮ ਪੰਚਾਇਤ ਦੇ ਸਹਿਯੋਗ ਨਾਲ 400 ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ | ਇਸ ਦੌਰਾਨ ਸਕੂਲ ਦੇ ਕੈਂਪਸ ਵਿੱਚ ਪੌਦੇ ਲਾਉਂਦੇ ਹੋਏ ਕਲੱਬ ਟੀਮ ਨੇ ਦੱਸਿਆ ਕਿ ਪੌਦੇ ਲਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਉੱਦਮ ਕੀਤੇ ਜਾਣਗੇ |
ਇਸ ਮੌਕੇ ਸਰਪੰਚ ਰੋਸ਼ਨ ਜੋਤੀ ਅਤੇ ਪਿੰਡ ਵਾਸੀਆਂ ਨੇ ਵਾਤਾਵਰਨ ਸੰਭਾਲ ਲਈ ਇਹ ਮਿਸ਼ਨ ਸ਼ੁਰੂ ਕਰਨ ਲਈ ਕਲੱਬ ਦੀ ਟੀਮ ਦੀ ਸਲਾਘਾ ਕੀਤੀ ਅਤੇ ਮੁਹਿੰਮ ਵਿਚਕ ਸਾਥ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਕਰਨੈਲ ਸਿੰਘ ਮਾਲਵਾ, ਬੋਬੀ ਮਾਲਵਾ, ਨਰਿੰਦਰ ਅਰੋੜਾ, ਮਨਜੀਤ ਕੌਰ ਅਰੋੜਾ , ਹਰਵੰਤ ਸਿੰਘ, ਜਗਜੀਤ ਸਿੰਘ ਜੀਤਾ, ਮਨਿੰਦਰ ਸਿੰਘ ਚੌਹਾਨ, ਦਿਆ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਨਿਰਮਲ ਸਿੰਘ, ਜਸਦੇਵ ਸਿੰਘ, ਹਰਭਜਨ ਸਿੰਘ, ਗੁਰਬਕਸ਼ ਸਿੰਘ,ਮਨਿੰਦਰ ਕੌਰ, ਧਰਮਪਾਲ ਸਿੰਘ ਅਤੇ ਅਮਰਜੀਤ ਸਿੰਘ ਆਦਿ ਮੌਜੂਦ ਸਨ |

 

Post a Comment

0 Comments