ਟਾਂਡਾ
ਉੜਮੁੜ, 28 ਨਵੰਬਰ - ਬਲਾਕ ਟਾਂਡਾ-1 ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ
ਬਲਾਕ ਪੱਧਰੀ ਵਿੱਦਿਅਕ ਅਤੇ ਸਹਿ- ਵਿੱਦਿਅਕ ਮੁਕਾਬਲੇ ਕਰਵਾਏ ਗਏ ਪੰਜਾਬ ਸਰਕਾਰ ਦੁਆਰਾ
‘ਪੜ੍ਹੋ ਪੰਜਾਬ,ਪੜ੍ਹਾੳ ਪੰਜਾਬ’ ਪ੍ਰੋਜੈਕਟ ਤਹਿਤ ਸਮੂਹ ਪ੍ਰਾਇਮਰੀ ਸਕੂਲਾਂ ਅੰਦਰ
ਸਿੱਖਿਆ ਦੇ ਗੁਣਾਤਮਿਕ ਸੁਧਾਰ ਲਈ ਕਰਵਾਏ ਗਏ ਇਨ੍ਹਾਂ ਵਿੱਦਿਅਕ ਅਤੇ ਸਹਿ ਵਿੱਦਿਅਕ
ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਅਤੇ
ਅਧਿਆਪਕਾਂ ਨੇ ਭਾਗ ਲਿਆ | ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਹੁਸ਼ਿਆਰਪੁਰ ਸੰਜੀਵ
ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਪੀ.ਈ.ਓ ਟਾਂਡਾ-1 ਅਮਰਿੰਦਰਪਾਲ ਸਿੰਘ ਢਿੱਲੋਂ
ਦੀ ਅਗਵਾਈ ਵਿੱਚ ਬਲਾਕ ਦਫਤਰ ਟਾਂਡਾ-1 ਵਿੱਚ ਬਲਾਕ ਪੱਧਰ ਤੇ ਵਿਦਿਆਰਥੀਆਂ ਦੇ ਸੁੰਦਰ
ਲਿਖਾਈ , ਸੁੰਦਰ ਲਿਖਤ , ਭਾਸ਼ਣ , ਕਵਿਤਾ ਗਾਇਨ , ਪੜ੍ਹਨ , ਕਹਾਣੀ ਸੁਣਾਉਣਾ , ਬੋਲ
ਲਿਖਤ , ਚਿੱਤਰਕਲਾ ਅਤੇ ਆਮ ਗਾਇਨ ਦੇ ਮੁਕਾਬਲੇ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ
ਮੁਕਾਬਲੇ ਕਰਵਾਏ ਗਏ ।ਇਸ ਦੌਰਾਨ ਨੱਛਤਰ ਰਾਮ ਬੀ.ਐੱਨ.ਓ , ਲਖਵੀਰ ਸਿੰਘ ਸੀ.ਐੱਚ.ਟੀ ,
ਰੁਪਿੰਦਰ ਸਿੰਘ ਸੀ.ਐੱਚ.ਟੀ , ਰਾਜਵਿੰਦਰ ਸਿੰਘ ਬੀ.ਐੱਮ.ਟੀ , ਜਗਪ੍ਰੀਤ ਸਿੰਘ
ਬੀ.ਐੱਮ.ਟੀ ,ਲੱਜਿਆ ਰਾਣੀ ਐੱਚ.ਟੀ ,ਸੁਰਿੰਦਰ ਕੋਰ ਐੱਚ.ਟੀ, ਸੁਖਮਿੰਦਰ ਕੁਮਾਰ ਈ.ਟੀ.ਟੀ
, ਬਲਦੇਵ ਸਿੰਘ ਈ.ਟੀ.ਟੀ ਅਤੇ ਜਸਵਿੰਦਰ ਸਿੰਘ ਈ.ਟੀ.ਟੀ ਦੀ ਜੱਜਮੈਂਟ ਕਮੇਟੀ ਨੇ ਦੇਖ
ਰੇਖ ਕੀਤੀ । ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ(ਕਲਮ ਨਾਲ) ਵਿੱਚ ਸਰਕਾਰੀ
ਸਕੂਲ ਸੈਦੂਪੁਰ ਦੀ ਵਿਦਿਆਰਥਣ ਗਗਨਦੀਪ ਕੌਰ , ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਵਿੱਚ
ਝਾਂਸ਼ ਦੇ ਵਿਦਿਆਰਥੀ ਅੰਸ਼ੁਮਨ ਅਰੋੜਾ, ਚਿੱਤਰਕਲਾ ਵਿੱਚ ਝਾਂਸ਼ ਦੇ ਬਾਧਿਕਾ , ਭਾਸ਼ਣ
ਮੁਕਾਬਲੇ ਵਿੱਚ ਸੈਦੁਪੁਰ ਦੀ ਜੈਸਮੀਨ ਕੌਰ ਸੰਧੂ , ਕਵਿਤਾ ਗਾਇਣ ਵਿੱਚ ਫਿਰੋਜ ਰੌਲੀਆ
ਦੀ ਸਿਮਰ ਸਿੱਧੂ, ਪੜ੍ਹਨ ਵਿੱਚ ਫਿਰੋਜ ਰੌਲੀਆ ਦੀ ਐਂਜਲਜੀਤ ਕੌਰ , ਕਹਾਣੀ ਸੁਣਾਉਣ ਵਿੱਚ
ਤਲਵੰਡੀ ਡੱਡੀਆਂ ਦੀ ਗੁਰਮੀਨ ਕੌਰ , ਬੋਲ ਲਿਖਤ ਵਿੱਚ ਨੰਗਲੀ ਦੇ ਗੁਰਕੀਰਤ ਸਿੰਘ , ਆਮ
ਗਿਆਨ ਵਿੱਚ ਗਿੱਦੜਪਿੰਡੀ ਦੇ ਰਘੂਬੀਰ ਸਿੰਘ ਜੇਤੂ ਰਹੇ | ਇਸੇ ਤਰਾਂ ਅਧਿਆਪਕਾਂ ਦੇ
ਸੁੰਦਰ ਲਿਖਾਈ ਵਿੱਚ ਦੇਹਰੀਵਾਲ ਸਕੂਲ ਦੇ ਬਲਰਾਜ ਸਿੰਘ ਈ.ਟੀ.ਟੀ ਨੇ ਪਹਿਲਾ ਸਥਾਨ
ਪ੍ਰਾਪਤ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਬੀ.ਐੱਸ.ਓ , ਰਵਿੰਦਰ ਸਿੰਘ, ਇੰਦਰਜੀਤ
ਸਿੰਘ, ਨਿਰਮਲਜੀਤ ਕੌਰ ,ਪ੍ਰਦੀਪਪਾਲ ਸਿੰਘ,ਜੰਗ ਬਹਾਦਰ , ਮੁਹਿੰਦਰ ਕੌਰ , ਇੰਦਰਜੀਤ ਕੌਰ
, ਵਿਕਰਮਜੀਤ ਸਿੰਘ , ਅਮਨਦੀਪ ਸਿੰਘ , ਬੂਟਾ ਸਿੰਘ , ਵਰਿੰਦਰ ਕੁਮਾਰ , ਹਰਦੀਪ ਕੌਰ ,
ਰੀਤੂ ਕਪਿਲਾ, ਕੁਲਦੀਪ ਕੌਰ , ਵਰਿੰਦਰ ਸਿੰਘ , ਕੁਲਵਿੰਦਰ ਕੌਰ , ਬਲਰਾਜ ਕੌਰ , ਰਜਿੰਦਰ
ਸਿੰਘ , ਜਗਦੀਸ਼ ਸਿੰਘ ,ਅਮਰਜੀਤ ਕੌਰ, ਪਲਵਿੰਦਰ ਕੌਰ ਆਦਿ ਹਾਜ਼ਰ ਸਨ।
0 Comments