ਏ. ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ )ਵੱਲੋਂ ਗੰਨੇ ਦੀ ਸੀਜ਼ਨ 2021-22 ਦੀ ਪਿੜਾਈ ਮਿੱਲ ਦੇ ਗੰਨੇ ਦੀ ਪਿੜਾਈ ਸ਼ੁਰੂ

ਏ.ਬੀ.ਸੂਗਰ ਮਿੱਲ ਰੰਧਾਵਾ ਵਲੋਂ ਨਿਰੋਲ  ਕਿਸਾਨਾ ਨੂੰ ਕਲੰਡਰ ਸਿਸਟਮ ਅਨੁਸਾਰ ਹੀ ਗੰਨੇ ਦੀਆਂ ਪਰਚੀਆਂ ਮਹੁੱਈਆ ਕਰਵਾਈਆ ਜਾਣਗੀਆਂ  - ਗਰੇਵਾਲ
ਦਸੂਹਾ : ਏ. ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ )ਵੱਲੋਂ  ਗੰਨੇ ਦੀ ਸੀਜ਼ਨ 2021-22 ਦੀ ਪਿੜਾਈ ਮਿੱਲ ਦੇ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਗਈ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਮੋਹਣ ਸਿੰਘ ਬਾਹਲਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਧੁੱਗਾ ਮੁੱਖ ਬੁਲਾਰਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵੱਲੋਂ ਸੀਜ਼ਨ ਦੀ ਸਫ਼ਲਤਾ ਦੀ ਅਰਦਾਸ ਉਪਰੰਤ ਗੰਨੇ ਦੇ ਸੀਜ਼ਨ ਦੀ ਪੜਾਈ ਦਾ ਅਸ਼ੀਸ਼ ਚੱਢਾ ਵੱਲੋਂ ਉਦਘਾਟਨ ਕੀਤਾ  ਇਸ ਮੌਕੇ ਪਹਿਲੀਆਂ 11 ਟਰਾਲੀਆਂ ਲਿਆਉਣ ਵਾਲੇ ਕਿਸਾਨਾ ਵਿੱਚ ਜੁਝਾਰ ਸਿੰਘ ਕੇਸੋਪੁਰ,ਸੋਹਣ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਦਿਲਾਵਰ ਸਿੰਘ, ਪਲਵਿੰਦਰ ਸਿੰਘ, ਹਰਭਜਨ ਸਿੰਘ, ਕਮਲਜੀਤ ਸਿੰਘ, ਬਾਵਾ ਸਿੰਘ, ਹਰਪ੍ਰੀਤ ਸਿੰਘ, ਮੋਹਨ ਸਿੰਘ ਨੂੰ ਮਿੱਲ ਮੈਨੇਜਮੈਂਟ  ਵੱਲੋਂ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ  ਨੂੰ ਤੋਹਫ਼ੇ ਭੇਟ ਕੀਤੇ ਗਏ ।
ਇਸ ਮੌਕੇ ਮਿੱਲ ਦੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਕਿਹਾ ਮਿੱਲ ਦੇ ਸੀ. ਐੱਮ. ਡੀ. ਸਰਦਾਰ ਰਾਜਿੰਦਰ ਸਿੰਘ ਚੱਢਾ ਅਤੇ ਉਨਾਂ ਦੇ ਸਪੁੱਤਰ ਐਮ.ਡੀ.ਅਸੀਸ ਚੱਢਾ ਦੇ ਦੀ ਅਗਵਾਈ ਹੇਠ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ   ਕਿ ਉਹ ਗੰਨੇ ਦੀ ਛਿਲਾਈ ਸਬੰਧੀ ਪ੍ਰਬੰਧ ਕਰ ਲੈਣ ਤਾਂ ਜੋ ਕੈਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨਾਂ ਕਿਹਾ ਕਿ ਗੰਨੇ ਦੀ ਛਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਈ ਜਾਵੇ ਇਸ ਮੌਕੇ ਮਿੱਲ ਦੇ ਜੀ. ਐਮ. ਕੇਨ. ਪੰਕਜ ਕੁਮਾਰ, ਡੀ.ਜੀ.ਐੱਮ. ਕੁਲਦੀਪ ਸਿੰਘ, ਏ.ਜੀ.ਐਮ. ਸ੍ਰੀ ਦੇਸ ਰਾਜ, ਪੁਸ਼ਪਿੰਦਰ ਸ਼ਰਮਾ, ਭੋਪਾਲ ਸਿੰਘ, ਕੇ ਕੇ ਮਿਸ਼ਰਾ, ਭਾਈ ਸਰਬਜੀਤ ਸਿੰਘ, ਕਥਾ ਵਾਚਕ ਭਾਈ ਸਤਰਾਜ ਸਿੰਘ ਬਸਰਾਵਾ,ਇਕਬਾਲ ਸਿੰਘ ਜੌਹਲ, ਕੁਲਦੀਪ ਸਿੰਘ ਲਾਡੀ ਬੁੱਟਰ, ਸਤਪਾਲ ਸਿੰਘ ਹੀਰਾਹਾਰ,ਸੰਤ ਸਿੰਘ ਜੰਡੋਰ,ਕੈਪਟਨ ਲਛਮਣ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਰੰਧਾਵਾ, ਹਰਦੀਪ ਸਿੰਘ ਸਰਪੰਚ ਪਿੰਡ ਡੱਫਰ, ਜਸਵਿੰਦਰ ਸਿੰਘ ਜੱਸਾ ਨਗਰ ਕੌਸਲ ਪ੍ਰਧਾਨ ਗੜ੍ਹਦੀਵਾਲਾ, ਗਗਨਦੀਪ ਸਿੰਘ, ਵਿਸਾਲ ਵਾਲੀਆ,ਪ੍ਰੋਫੈਸਰ ਸੰਜੀਵ ਕੁਮਾਰ, ਲਖਵਿੰਦਰ ਸਿੰਘ ਚੱਕ ਬਾਮੂ,ਪਿ੍ਤਪਾਲ ਸਿੰਘ, ਖੁਸਵੰਤ ਸਿੰਘ ਬਡਿਆਲ,ਸਰਪੰਚ ਕੁਲਦੀਪ ਸਿੰਘ ਥੇਦਾ,ਸਿਕਾਊਟੀ ਇੰਚਾਰਜ ਬਲਦੇਵ ਸਿੰਘ, ਅਸੋਕ ਜਾਜਾ,ਹਰਭਜਨ ਸਿੰਘ ਢੱਟ,ਡਾਕਟਰ ਰਾਜੇਸ਼ ਪ੍ਰਸ਼ਾਦ ਹੁਸਿਆਰਪੁਰ, ਰਕੇਸ਼ ਸ਼ਰਮਾ, ਰਣਜੀਤ ਸਿੰਘ ਮੁਲਤਾਨੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਕਿਸਾਨ ਹਾਜਰ ਸਨ।
    


 

Post a Comment

0 Comments