ਟਾਂਡਾ ਉੜਮੁੜ, 29 ਨਵੰਬਰ - ਪੰਜਾਬ ਦੇ ਜੰਗਲਾਤ, ਜੰਗਲੀ ਜੀਵ ਅਤੇ ਕਿਰਤ
ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵੱਲੋਂ ਸ਼ੁਰੂ ਕੀਤੇ ਗਏ ਮੋਬਾਈਲ ਹਸਪਤਾਲ ਦੀ
ਟੀਮ ਨੇ ਪਿੰਡ ਖੁੱਡਾ ਵਿੱਚ ਸੇਵਾਵਾਂ ਦਿੱਤੀਆਂ। ਇਸ ਮੌਕੇ ਡਾ: ਆਰ.ਐਸ. ਰਾਠੌਰ, ਡਾ:
ਜਸਪ੍ਰੀਤ ਸਿੰਘ, ਡਾ: ਰਾਜੇਸ਼ ਸ਼ੋਰੀ , ਊਸ਼ਾ, ਰਣਜੀਤ ਸਿੰਘ ਵਿਰਕ, ਤੀਰਥ ਸਿੰਘ, ਪ੍ਰਿਆ,
ਜਗਜੀਤ ਸਿੰਘ ਦੀ ਟੀਮ ਨੇ 226 ਵਿਅਕਤੀਆਂ ਦੀ ਮੈਡੀਕਲ ਜਾਂਚ ਕਰਕੇ ਦਵਾਈ ਦਿੱਤੀ | ਟੀਮ
ਨੇ ਵੱਖ-ਵੱਖ ਮੈਡੀਕਲ ਟੈਸਟ ਵੀ ਕੀਤੇ । ਇਸ ਮੌਕੇ ਹਾਜ਼ਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ
ਰਵਿੰਦਰਪਾਲ ਸਿੰਘ ਗੋਰਾ, ਮਾਸਟਰ ਕੇਵਲ ਸਿੰਘ, ਗੋਲਡੀ ਅਰੋੜਾ, ਮੁਖਤਿਆਰ ਸਿੰਘ, ਗੁਰਸ਼ਰਨ
ਸਿੰਘ ਵਿਰਦੀ, ਕਰਮਜੀਤ ਸਿੰਘ, ਜਗਤਾਰ ਸਿੰਘ ਨੇ ਹਸਪਤਾਲ ਦੀ ਟੀਮ ਨੂੰ ਸਨਮਾਨਿਤ ਕਰਦਿਆਂ
ਗਿਲਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਸ ਨੇਕ ਮਿਸ਼ਨ ਲਈ ਸ਼ਲਾਘਾ ਕੀਤੀ | ਉਨ੍ਹਾਂ
ਦੱਸਿਆ ਕਿ 30 ਨਵੰਬਰ ਨੂੰ ਢਡਿਆਲਾ ਵਿਖੇ, 1 ਦਸੰਬਰ ਨੂੰ ਬੈਂਚ ਬਾਜਾ, 2 ਨੂੰ ਬੱਸੀ
ਜਲਾਲ, 3 ਨੂੰ ਦੇਹਰੀਵਾਲ , 4 ਨੂੰ ਕਲੋਆ ਅਤੇ 5 ਦਸੰਬਰ ਨੂੰ ਵਾਰਡ 1 ਉੜਮੁੜ ਵਿਖੇ
ਮੋਬਾਈਲ ਹਸਪਤਾਲ ਦੀ ਟੀਮ ਸੇਵਾਵਾਂ ਦੇਵੇਗੀ | ਇਸ ਮੌਕੇ ਜਗਤਾਰ ਸਿੰਘ, ਜਸਵਿੰਦਰ ਸਿੰਘ,
ਗੁਰਨਾਮ ਸਿੰਘ, ਮਨਜਿੰਦਰ ਕੌਰ, ਹਰਵਿੰਦਰ ਕੌਰ, ਪਰਮਜੀਤ ਸਿੰਘ ਵਿਰਦੀ, ਦਲਜੀਤ ਸਿੰਘ,
ਰਾਮ ਸਿੰਘ, ਸਤਵਿੰਦਰ ਕਾਲਾ, ਚੋਪੜਾ, ਬਲਕਾਰ ਸਿੰਘ ਤੇ ਗੁਰੂ ਆਦਿ ਹਾਜ਼ਰ ਸਨ |
0 Comments