ਸਰਕਾਰੀ ਕਾਲਜ ਟਾਂਡਾ ਵਿੱਚ 45 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਤਾਵਰਨ ਪਾਰਕ ਦੀ ਉਸਾਰੀ ਦਾ ਕੰਮ ਹੋਇਆ ਸ਼ੁਰੂ


 ਟਾਂਡਾ ਉੜਮੁੜ, 6 ਦਸੰਬਰ - ਜੰਗਲਾਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਣ, ਵਣ  ਜੀਵ ਸੁਰੱਖਿਆ ਵਿਭਾਗ ਵੱਲੋਂ ਗਿਆਨੀ ਕਰਤਾਰ ਸਿੰਘ ਯਾਦਗਾਰੀ  ਸਰਕਾਰੀ ਕਾਲਜ ਵਿਚ ਵਾਤਾਵਰਨ ਪਾਰਕ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਹੋ ਗਿਆ | ਕਰੀਬ 2 ਏਕੜ ਰਕਬੇ ਵਿੱਚ 45 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਪਾਰਕ ਦੀ ਉਸਾਰੀ ਦਾ ਕੰਮ ਵਾਰਡ ਕੌਂਸਲ ਮੀਤ ਪ੍ਰਧਾਨ  ਸੁਰਿੰਦਰ ਜੀਤ ਸਿੰਘ ਬਿੱਲੂ ਦੀ ਦੇਖ-ਰੇਖ ਹੇਠ ਮੁੱਖ ਮਹਿਮਾਨ ਪੰਜਾਬ ਕਾਂਗਰਸ ਦੇ ਬੁਲਾਰੇ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਵਣ ਮੰਡਲ ਅਫਸਰ ਦਸੂਹਾ ਅਟਲ ਕੁਮਾਰ ਮਹਾਜਨ , ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ ਅਤੇ ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗਿਲਜੀਆਂ ਨੇ ਦੱਸਿਆ ਕਿ ਇਸ ਪਾਰਕ ਦੇ ਬਣਨ ਨਾਲ ਵਾਰਡ 4 ਦੇ ਲੋਕਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਜੰਗਲਾਤ ਮੰਤਰੀ ਗਿਲਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੰਗਲਾਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਰਕ ਬਣਾਉਣ ਦਾ ਮਿਸ਼ਨ ਹੈ। ਜਿਸ ਤਹਿਤ ਕੁਝ ਪਾਰਕ ਬਣਾਏ ਗਏ ਹਨ ਅਤੇ ਕੁਝ ਬਣਾਏ ਜਾ ਰਹੇ ਹਨ। ਇਸ ਮੌਕੇ ਰਾਜੇਸ਼ ਲਾਡੀ, ਪੰਕਜ ਸਚਦੇਵਾ, ਕਿਸ਼ਨ ਬਿੱਟੂ, ਡਾ: ਬਲਦੇਵ ਰਾਜ, ਜਸਵਿੰਦਰ ਕਾਕਾ, ਆਸ਼ੂ ਵੈਦ, ਰੇਂਜ ਅਫ਼ਸਰ ਕਪਿਲ ਕੁਮਾਰ, ਵਿਨੋਦ ਖੋਸਲਾ, ਰਾਕੇਸ਼ ਬਿੱਟੂ, ਦਵਿੰਦਰ ਬਿੱਲੂ ਆਦਿ ਹਾਜ਼ਰ ਸਨ |

Post a Comment

0 Comments