ਟਾਂਡਾ ਉੜਮੁੜ, 27 ਦਸੰਬਰ | - ਨਗਰ ਕੌਂਸਲ ਉੜਮੁੜ ਟਾਂਡਾ ਹੁਣ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਵਿਸ਼ੇਸ਼ ਯਤਨਾਂ ਨਾਲ ਖਰੀਦੀਆਂ ਗਈਆਂ ਮਸ਼ੀਨਾਂ ਨਾਲ ਸ਼ਹਿਰ ਦੀ ਸਫ਼ਾਈ ਕਰੇਗੀ। ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਸ਼ਹਿਰ ਦੇ ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਗਿਲਜੀਆਂ ਨੇ 17.55 ਲੱਖ ਰੁਪਏ ਵਿੱਚ ਖਰੀਦੀ ਗਈ ਕੂੜਾ ਚੂਸਣ ਵਾਲੀ ਮਸ਼ੀਨ ਅਤੇ ਕਰੋੜਾਂ ਰੁਪਏ ਦੀ ਲਾਗਤ ਵਾਲੀ ਸਫਾਈ ਮਸ਼ੀਨ ਨੂੰ ਸੇਵਾਵਾਂ ਲਈ ਲਿਆ ਕੇ ਨਗਰ ਵਾਸੀਆਂ ਦੇ ਸਪੁਰਦ ਕੀਤਾ | ਇਸ ਦੌਰਾਨ ਗਿਲਜੀਆਂ ਨੇ ਕਿਹਾ ਕਿ ਇਸ ਮਸ਼ੀਨਰੀ ਅਤੇ ਸ਼ਹਿਰ ਵਿੱਚ ਪਹਿਲਾ ਹੀ ਤਨਦੇਹੀ ਨਾਲ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਹੁਣ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਟੀ ਮਿਸ਼ਨ ਗਰੀਨ ਐਂਡ ਗਰੀਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਮਸ਼ੀਨਾਂ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੇ ਗਿਲਜੀਆਂ ਦੇ ਸਾਹਮਣੇ ਮਸ਼ੀਨਾਂ ਦਾ ਡੈਮੋ ਦਿਖਾਇਆ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਬਾਬੂ ਰੂਪ ਲਾਲ, ਰਾਜੇਸ਼ ਲਾਡੀ, ਗੁਲਸ਼ਨ ਅਰੋੜਾ, ਪੰਕਜ ਸਚਦੇਵਾ, ਦਲਜੀਤ ਸਿੰਘ, ਆਸ਼ੂ ਵੈਦ, ਰਾਕੇਸ਼ ਬਿੱਟੂ, . ਗੋਰਾ ਮੰਗਲ, ਕ੍ਰਿਸ਼ਨ ਬਿੱਟੂ, ਵਿਨੋਦ ਖੋਸਲਾ, ਗੁਰਮੁੱਖ ਸਿੰਘ, ਮਲਕੀਤ ਸਿੰਘ, ਜਸਵਿੰਦਰ ਕਾਕਾ, ਰਾਜ ਕੁਮਾਰ ਰਾਜੂ ; ਨਰਿੰਦਰ ਸਿੰਘ ਸੈਣੀ, ਦਵਿੰਦਰ ਬਿੱਲੂ, ਡਿੰਪੀ ਖੋਸਲਾ, ਸੋਢੀ ਵੱਸਣ , ਰਿੰਕੂ ਤੁਲੀ, ਪਿੰਕੀ ਸੰਗਰ, ਬੱਬੂ ਟਾਂਡਾ, ਜੀਵਨ ਕੁਮਾਰ ਬਬਲੀ, ਬਲਰਾਮ ਪੁਰੀ, ਬਲਦੇਵ ਰਾਜ, ਰਾਜਾ ਟਾਂਡਾ, ਹਾਜ਼ਰ ਸਨ।
0 Comments