SILVER OAK ਇੰਟਨੈਸ਼ਨਲ ਸਕੂਲ ਸ਼ੂਟਿੰਗ ਅਕੈਡਮੀ ਦੇ 2 ਹੋਰ ਨਿਸ਼ਾਨੇਬਾਜ਼ਾਂ ਨੇ ਹਾਸਲ ਕੀਤਾ ਮੁਕਾਮ

ਟਾਂਡਾ : ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸ਼ਾਹਬਾਜ਼ਪੁਰ ਦੀ ਨਿਸ਼ਾਨੇਬਾਜ਼ੀ ਟੀਮ ਦੇ  ਖਿਡਾਰੀ ਹੇਮੰਤ ਸ਼ਰਮਾ ਨੇ ਪਿਛਲੇ ਦਿਨੀਂ ਜਿਥੇ ਦਿੱਲੀ ਵਿੱਚ ਚੱਲ ਰਹੀ 64ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਟੀਮ ਦੇ ਪਹਿਲੇ ਟਰਾਇਲ ਵਿੱਚ ਕਵਾਲੀਫਾਈ ਕੀਤਾ ਸੀ ਉਸੇ ਰਸਤੇ ਉੱਤੇ ਚਲਦਿਆ ਸਿਲਵਰ ਓਕ ਸ਼ੂਟਿੰਗ ਅਕੈਡਮੀ ਦੇ ਦੋ ਹੋਰ ਨਿਸ਼ਾਨੇਬਾਜਾਂ ਮਨਪ੍ਰੀਤ ਕੌਰ ਅਤੇ ਸੁਖਦੇਵ ਸਿੰਘ ਨੇ ਵੀ ਕਾਮਯਾਬੀ ਦਾ ਝੰਡਾ ਗੱਡਦਿਆ ਪਹਿਲੇ ਟਰਾਇਲ ਵਿੱਚ ਕਵਾਲੀਫਾਈ ਕਰ ਲਿਆ |  ਸੰਸਥਾ ਦੇ ਚੇਅਰਮੈਨ ਅਤੇ ਉਘੇ ਸਮਾਜ ਸੇਵੀ ਸ. ਤਰਲੋਚਨ ਸਿੰਘ ਜੀ ਨੇ ਦੱਸਿਆ ਕਿ ਸਾਡੀ ਸ਼ੂਟਿੰਗ ਅਕੈਡਮੀ ਦੇ ਖਿਡਾਰੀ 18 ਨਵੰਬਰ 2021 ਨੂੰ ਸ਼ੁਰੂ ਹੋਈ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ ਦੇ ਵਿਚ ਭਾਗ ਲੈ ਕੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ| ਉਨ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਟੀਮ ਅਤੇ ਉਹਨਾਂ ਦੇ ਕੋਚ ਸੰਜੀਵ ਕੁਮਾਰ ਸ਼ਰਮਾ ਨੂੰ ਤਹਿ ਦਿਲੋਂ ਮੁਬਾਰਕਬਾਦ ਦੇ ਕੇ ਕੀਤਾ|   
ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਅਤੇ ਪ੍ਰਸਾਸ਼ਿਕ ਮੈਡਮ ਮੁਨੀਸ਼ਾ ਸੰਗਰ ਨੇ ਸਕੂਲ ਦੀ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਸੰਜੀਵ ਕੁਮਾਰ ਸ਼ਰਮਾ ਅਣਥੱਕ ਮਿਹਨਤ ਨੂੰ ਸਰਾਹਿਆ|  ਉਨ੍ਹਾਂ ਦੱਸਿਆ ਕਿ ਇਹ ਪ੍ਰਾਪਤੀ ਕੋਚ ਸੰਜੀਵ ਅਤੇ ਉਨ੍ਹਾਂ ਦੀ ਨਿਸ਼ਾਨੇਬਾਜ਼ੀ ਟੀਮ ਦੀ ਦਿਨ ਰਾਤ ਦੀ ਮਿਹਨਤ ਦਾ ਨਤੀਜਾ ਹੈ|
ਸਕੂਲ ਦੇ ਮੈਨੇਜਰ ਸ ਕਰਨਜੀਤ ਸਿੰਘ ਅਤੇ ਤਰਨ ਸੈਣੀ ਨੇ ਸਮੂਹ ਸਟਾਫ ਦਾ ਮੂੰਹ ਮਿੱਠਾ ਕਰਾਇਆ ਅਤੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਇਹ ਬੱਚੇ ਉੱਚੇ ਮੁਕਾਮ ਹਾਸਲ ਕਰ ਕੇ ਆਪਣੇ ਮਾਂ-ਬਾਪ, ਸਕੂਲ਼ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ|  ਉਨ੍ਹਾਂ ਨੇ ਸਿਲਵਰ ਓਕ ਸ਼ੂਟਿੰਗ ਅਕੈਡਮੀ ਦੇ ਨਿਸ਼ਾਨੇਬਾਜਾਂ ਹੇਮੰਤ ਸ਼ਰਮਾ, ਮਨਪ੍ਰੀਤ ਕੌਰ, ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਕੋਚ ਸੰਜੀਵ ਕੁਮਾਰ ਸ਼ਰਮਾ ਨੂੰ ਵਧਾਈ ਦਿੱਤੀ|  ਇਸ ਮੌਕੇ ਤੇ ਜਗਬੰਧਨ ਸਿੰਘ,  ਬਿਕਰਮਜੀਤ ਸਿੰਘ ਭੇਲਾ,  ਅਮਰਜੀਤ ਕੌਰ ਸੈਣੀ, ਰਾਜਵਿੰਦਰ ਕੌਰ, ਰਾਜਬੀਰ ਕੌਰ,  ਵਿਸ਼ਾਲੀ,  ਬਲਜੀਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਹਰਮਿੰਦਰ ਕੌਰ, ਪੂਜਾ ਰਾਣੀ, ਮਧੂ, ਗੁਰਪ੍ਰੀਤ, ਅਰਚਨਾ ਅਤੇ ਹੋਰ ਸਟਾਫ਼ ਮੌਜੂਦ ਸਨ|

 

Post a Comment

0 Comments