ਟਾਂਡਾ ਉੜਮੁੜ, 20 ਅਕਤੂਬਰ (ਵਰਿੰਦਰ ਸ਼ਰਮਾ)-ਨੌਜਵਾਨ ਸਭਾ ਵੱਲੋਂ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਦੀਆਂ ਸੰਗਤਾਂ ਵੱਲੋਂ ਪਿੰਡ ਬੱਲੜਾ (ਬਰੇਤੀਆਂ) ਵਿਚ ਕਰਵਾਏ ਜਾ ਰਹੇ ਦੋ ਰੋਜ਼ਾ ਕੀਰਤਨ ਦਰਬਾਰ ਸਬੰਧੀ ਪੋਸਟਰ ਜਾਰੀ ਕੀਤਾ ਗਿਆ |
ਸਰਪੰਚ ਮਹਿੰਦਰ ਸਿੰਘ ਬੱਲੜਾ, ਪ੍ਰਧਾਨ ਸੱਜਣ ਸਿੰਘ, ਅਜੀਤ ਸਿੰਘ, ਸੂਰਤ ਸਿੰਘ, ਮੈਂਬਰ ਅਵਤਾਰ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਆਦਿ ਨੇ ਇਹ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਾ ਵਾਲਿਆਂ ਨੂੰ ਸਮਰਪਿਤ ਇਹ ਕੀਰਤਨ ਦਰਬਾਰ 3 ਅਤੇ 4 ਨਵੰਬਰ ਨੂੰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾਵੇਗਾ |
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੇ ਧਾਰਮਿਕ ਦੀਵਾਨ ਵਿਚ ਭਾਈ ਦਲਜੀਤ ਸਿੰਘ, ਭਾਈ ਬਲਦੇਵ ਸਿੰਘ, ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਜਥੇਦਾਰ ਦਵਿੰਦਰ ਸਿੰਘ ਅਕਾਲੀ, ਭਾਈ ਹਰਭਜਨ ਸਿੰਘ ਸੋਤਲੇ ਵਾਲੇ ਅਤੇ ਭਾਈ ਗੁਰਪ੍ਰੀਤ ਸਿੰਘ ਗੁਰਮਤਿ ਨਾਲ ਜੋੜਨਗੇ |
ਦੂਸਰੇ ਦਿਨ ਸੰਤ ਬਾਬਾ ਹੀਰਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਜਸਵਿੰਦਰ ਸਿੰਘ, ਭਾਈ ਮਹਿਲ ਸਿੰਘ ਅਤੇ ਭਾਈ ਗੁਲਾਬ ਸਿੰਘ ਦੇ ਜਥੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਭਾਈ ਮਨਜੋਤ ਸਿੰਘ ਤਲਵੰਡੀ ਵੀ ਹਾਜ਼ਰੀ ਭਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਕੀਰਤਨ ਦਰਬਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ |
ਇਸ ਮੌਕੇ ਭਾਈ ਨਿਰਮਲ ਸਿੰਘ ਖਾਲਸਾ, ਬਲਦੇਵ ਸਿੰਘ, ਕੇਵਲ ਸਿੰਘ, ਹਰੀ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ ਸਿੰਘ, ਨਵਜੋਤ ਸਿੰਘ, ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ, ਮਨੀ, ਹਰਮਨ ਆਦਿ ਮੌਜੂਦ ਸਨ |


0 Comments