ਪਾਲ ਸਿੰਘ ਬੁੱਢੀਪਿੰਡ ਤੇ ਉਂਕਾਰ ਸਿੰਘ ਧੁੱਗਾ ਦਾ ਹੋਇਆ ਟਾਂਡਾ ਦੇ ਦਰੋਣਾਚਾਰੀਆ ਅਵਾਰਡਾਂ ਨਾਲ ਸਨਮਾਨ

ਟਾਂਡਾ ਉੜਮੁੜ,25   ਅਕਤੂਬਰ (ਵਰਿੰਦਰ ਸ਼ਰਮਾ)- ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿਚ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨੇ ਵਾਲੇ ਕੋਚਾਂ ਦਾ ਸਨਮਾਨ ਕੀਤਾ ਗਿਆ | ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਪ੍ਰਸਤ ਗਗਨ ਵੈਦ ਦੀ ਅਗਵਾਈ ਵਿਚ ਕੈਂਬਰਿਜ ਅਰਥ ਸਕੂਲ, ਲਿਟਲ ਕਿੰਗਡਮ ਸਕੂਲ,ਫਤਿਹ ਅਕੈਡਮੀ, ਵਾਲੀਆਂ ਸਪੋਰਟਸ,ਅਥਲੈਟਿਕ ਸੈਂਟਰ ਸਰਕਾਰੀ ਕਾਲਜ, ਵੇਟ ਲਿਫਟਿੰਗ ਸੈਂਟਰ ਦੇਹਰੀਵਾਲ ਸਕੂਲ,ਆਰਮੀ ਹਾਕੀ ਅਕੈਡਮੀ, ਟਾਂਡਾ ਬਾਸਕਿਟਬਾਲ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਸ਼ਾਮਲ ਹੋਏ |


 ਪਾਲ ਸਿੰਘ ਬੁੱਢੀਪਿੰਡ  ਤੇ ਉਂਕਾਰ ਸਿੰਘ ਧੁੱਗਾ ਦਾ ਹੋਇਆ ਟਾਂਡਾ ਦੇ ਦਰੋਣਾਚਾਰੀਆ ਅਵਾਰਡਾਂ ਨਾਲ ਸਨਮਾਨ       ਜਿਸ ਵਿਚ ਕਲੱਬ ਵੱਲੋਂ 2022 ਲਈ ਪ੍ਰਸਿੱਧ ਹਾਕੀ ਕੋਚ ਪਾਲ ਸਿੰਘ ਬੁੱਢੀਪਿੰਡ ਅਤੇ ਪਿੰਡ ਧੁੱਗਾ ਕਲਾ ਵਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜੀਪਿੰਡ ਦੇ ਡੀ.ਪੀ.ਆਈ.ਉਂਕਾਰ ਸਿੰਘ ਧੁੱਗਾ ਨੂੰ ਖਿਡਾਰੀਆਂ ਦੇ ਮਹਾਨ ਮਾਰਗਦਰਸ਼ਨ ਲਈ ਟਾਂਡਾ ਦੇ ਦਰੋਣਾਚਾਰੀਆ ਐਵਾਰਡਾਂ ਨਾਲ ਨਿਵਾਜਿਆ ਗਿਆ | ਇਸ ਸਮਾਗਮ ਦੇ ਪਹਿਲੀ ਪੜਾਅ ਵਿਚ ਕੈਂਬਰਿਜ ਅਰਥ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਦੇ ਨਾਲ ਅਤੇ ਖਿਡਾਰੀਆਂ ਨੇ ਫੁੱਲਾਂ ਦੀ ਵਰਖਾ ਵਿਚ ਦੋਨਾਂ ਕੋਚਾਂ ਦਾ ਸਮਾਗਮ ਵਿਚ ਸਵਾਗਤ ਕੀਤਾ | ਦੂਜੇ ਪੜਾਅ ਵਿਚ ਵੱਖ ਵੱਖ ਬੁਲਾਰਿਆਂ ਪ੍ਰਿੰਸੀਪਲ ਮਨਜੀਤ ਸਿੰਘ, ਕੌਮਾਂਤਰੀ ਪੱਧਰ ਦੇ ਖੇਡ ਵਕਤਾ ਸੁਖਬੀਰ ਸਿੰਘ ਚੌਹਾਨ ਅਤੇ ਪ੍ਰਦੀਪ ਵਿਰਲੀ ਨੇ ਦੋਨਾਂ ਹਸਤੀਆਂ ਦੇ ਖੇਡ ਸਫ਼ਰ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਖੇਡ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੇ ਉਪਰਾਲਿਆਂ, ਯੋਗਦਾਨ ਅਤੇ ਤਿਆਰ ਕੀਤੇ ਗਏ ਕੌਮਾਂਤਰੀ ਤੇ ਕੌਮੀ ਪੱਧਰ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ | ਸਨਮਾਨ ਹਾਸਲ ਕਰਨ ਵਾਲੇ ਦੋਨਾਂ ਕੋਚਾਂ ਨੇ ਸਮੂਹ ਸੰਸਥਾਵਾ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਸਾਨੂੰ ਸਬ ਨੂੰ ਮਿਲਕੇ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ | ਇਸ ਮੌਕੇ ਨੈਸ਼ਨਲ ਅਵਾਰਡੀ ਡਾ. ਸਰਦਾਰੀ ਲਾਲ, ਸਤੀਸ਼ ਨਈਅਰ,ਕੋਚ ਕੁਲਵੰਤ ਸਿੰਘ, ਕੋਚ ਕਮਲਜੀਤ ਸਿੰਘ ਮਾਡਲ ਟਾਊਨ,ਕੋਚ ਤਰਲੋਕ ਸਿੰਘ,  ਕੌਂਸਲਰ ਰਾਜੇਸ਼ ਲਾਡ਼ੀ, ਕ੍ਰਿਸ਼ਨ ਬਿੱਟੂ,ਤਜਿੰਦਰ ਸਿੰਘ ਢਿੱਲੋਂ,ਰਾਕੇਸ਼ ਬਿੱਟੂ, ਆਸ਼ੂ ਵੈਦ, ਸੁਖਨਿੰਦਰ ਸਿੰਘ ਕਲੋਟੀ, ਵਰਿੰਦਰ ਪੁੰਜ, ਸਕੂਲ ਮੁਖੀ ਦੇਹਰੀਵਾਲ ਜਤਿੰਦਰਪਾਲ ਸਿੰਘ,ਹੈੱਡਮਾਸਟਰ ਹਰਮਿੰਦਰਪਾਲ ਸਿੰਘ, ਕੋਚ ਬਲਜਿੰਦਰ ਸਿੰਘ ਭਿੰਡਰ, ਡਾ. ਕੁਲਦੀਪ ਮਨਹਾਸ,ਰੋਹਿਤ ਟੰਡਨ, ਦਲਜੀਤ ਸੋਢੀ, ਲੋਕੇਸ਼ ਵਸ਼ਿਸ਼ਟ, ਅਵਤਾਰ ਸਿੰਘ ਸੈਣੀ, ਚਰਨਜੀਤ ਸਿੰਘ ਗੁਰਾਇਆ,ਭਰਤ ਤਲਵਾੜ,ਸ਼ਰਤ ਤਲਵਾੜ, ਬਲਜੀਤ ਸਿੰਘ ਹੁੰਦਲ ਆਦਿ ਮੌਜੂਦ ਸਨ |

Post a Comment

0 Comments