ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਉੜਮੁੜ ਵਿਚ ਸਜਾਇਆ ਨਗਰ ਕੀਰਤਨ

ਟਾਂਡਾ ਉੜਮੁੜ, 22 ਅਕਤੂਬਰ (ਵਰਿੰਦਰ ਸ਼ਰਮਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 314 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਉੜਮੁੜ ਦੀਆਂ ਸੰਗਤਾਂ ਵੱਲੋਂ ਸਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿਚ ਗੁਰਦੁਆਰਾ ਸਿੰਘ ਸਭਾ ਉੜਮੁੜ ਤੋਂ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲੁਆਈ |
ਨਗਰ ਕੀਰਤਨ ਦਾ ਉੜਮੁੜ, ਟਾਂਡਾ ਦੇ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਸੰਗਤਾਂ ਅਤੇ ਰਾਗੀ ਜਥਾ ਗੁਰਬਾਣੀ ਦਾ ਜਾਪੁ ਕਰਦੇ ਜਾ ਰਹੇ ਸਨ | ਨਗਰ ਕੀਰਤਨ ਦੌਰਾਨ ਰਾਗੀ ਜਥੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਜਾਚ ਬਣਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਗੱਤਕਾ ਅਖਾੜੇ ਦੇ ਮੈਂਬਰਾਂ ਨੇ ਸਿੱਖ ਮਾਰਸ਼ਲ ਆਰਟ ਗਤਕਾ ਦਾ ਪ੍ਰਦਰਸ਼ਨ ਕੀਤਾ |


 ਨਗਰ ਕੀਰਤਨ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਬਾਜਵਾ, ਹੈੱਡ ਗ੍ਰੰਥੀ ਭਾਈ ਹਰੀ ਸਿੰਘ, ਤੀਰਥ ਸਿੰਘ ਵਿਰਦੀ, ਹਰਜਿੰਦਰ ਸਿੰਘ ਵਿਰਦੀ, ਨਵਦੀਪ ਸਿੰਘ ਬੱਬੂ, ਕੁਲਦੀਪ ਸਿੰਘ ਸਿੱਧੂ, ਦਲੇਰ ਸਿੰਘ, ਬਲਦੇਵ ਸਿੰਘ, ਅਮਰੀਕ ਸਿੰਘ ਘੋਤੜਾ, ਪਰਮਜੀਤ ਸਿੰਘ ਭੁੱਲਾ, ਸੁਖਦੇਵ ਸਿੰਘ ਘੋਤੜਾ, ਸੋਹਣ ਸਿੰਘ, ਸੁਰਜੀਤ ਸਿੰਘ, ਸਿਮਰਨਜੀਤ ਸਿੰਘ, ਭਾਈ ਸਾਜਨ ਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਤਲਵੀਰ ਸਿੰਘ, ਦਲਵੀਰ ਸਿੰਘ, ਜੋਗਿੰਦਰ ਸਿੰਘ ਫੌਜੀ, ਮਾਸਟਰ ਮਲਕੀਤ ਸਿੰਘ, ਕਾਹਨ ਸਿੰਘ, ਬਾਗਾ, ਹਰੀਪਾਲ ਸਿੰਘ ਸਿੱਧੂ, ਭਿੰਦਾ ਸਿੱਧੂ, ਆਤਮਜੀਤ ਸਿੰਘ ਸੋਢੀ, ਬਲਵੀਰ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਸ਼ਰਧਾ ਸਿੰਘ, ਸੁਖਵਿੰਦਰ ਸਿੰਘ ਅਰੋੜਾ, ਸੇਵਾ ਸਿੰਘ ਆਦਿ ਨੇ ਹਾਜ਼ਰੀ ਲੁਆਈ |


Post a Comment

0 Comments