ਟਾਂਡਾ ਉੜਮੁੜ,16 ਅਕਤੂਬਰ(ਵਰਿੰਦਰ ਸ਼ਰਮਾ)- ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਬਾਬਾ ਵਿਸ਼ਵਕਰਮਾ ਮੰਦਿਰ ਸਭਾ (ਰਜਿ:) ਦੀ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਵਿਚ ਹੋਈ । ਜਿਸ ਵਿਚ 25 ਅਕਤੂਬਰ ਨੂੰ ਬਾਬਾ ਵਿਸ਼ਵਕਰਮਾ ਦਿਵਸ ਮਨਾਉਣ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ | ਇਸ ਮੀਟਿੰਗ ਵਿਚ ਸਭਾ ਦੇ ਮੈਂਬਰਾਂ ਦੇ ਨਾਲ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਭਾ,ਭਾਈ ਲਾਲੋ ਸਾਹਿਤ ਸੁਸਾਇਟੀ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਵੀ ਹਾਜ਼ਰੀ ਲੁਆਈ । ਇਸ ਮੌਕੇ ਸਭਾ ਪ੍ਰਧਾਨ ਹਰਬੰਸ ਸਿੰਘ,ਭਾਈ ਲਾਲੋ ਸਹਿਤ ਸਭਾ ਦੇ ਪ੍ਰਧਾਨ ਮਾ.ਵਿਸਾਖਾ ਸਿੰਘ,ਆਰਗੇਨਾਈਜ਼ੇਸ਼ਨ ਪ੍ਰਧਾਨ ਟਾਂਡਾ ਜੋਨ ਜੋਗਿੰਦਰ ਸਿੰਘ ਸੀਹਰਾ,ਚੇਅਰਮੈਨ ਗੁਰਬਖ਼ਸ਼ ਸਿੰਘ ਧੀਰ ਫੀਲਡ ,ਤਜਿੰਦਰ ਸਿੰਘ ਸੋਢੀ ਸੀਹਰਾ,ਕਰਨੈਲ ਸਿੰਘ ਮਾਲਵਾ, ਬਲਰਾਜ ਭੰਡਾਰੀ,ਹਰਭਜਨ ਸਿੰਘ,ਨਰਿੰਦਰ ਸਿੰਘ ਪਾਤੜ ,ਸੁਖਦੇਵ ਸਿੰਘ ਸੱਗੂ ਆਦਿ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਮਹਿੰਗਾ ਸਿੰਘ ਸਰਪੰਚ ਚੱਤੋਵਾਲ ਨੂੰ ਸਭਾ ਦਾ ਸਰਪ੍ਰਸਤ,ਬਲਵਿੰਦਰ ਸਿੰਘ ਡੁਬਈ ਚੇਅਰਮੈਨ, ਤਰਲੋਕ ਸਿੰਘ ਚੱਤੋਵਾਲ ਵਾਈਸ ਚੇਅਰਮੈਨ,ਜਸਵੰਤ ਸਿੰਘ ਸੱਗੂ ਜਲੰਧਰ ਮੀਤ ਪ੍ਰਧਾਨ ਅਤੇ ਡਾ. ਬਲਵਿੰਦਰ ਸਿੰਘ ਮਰਵਾਹਾ ਨੂੰ ਜਨਰਲ ਸਕੱਤਰ ਬਣਾਉਣ ਤੋਂ ਇਲਾਵਾ ਬੀਬੀ ਮੋਹਣੀ ਸੀਹਰਾ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਪ੍ਰਧਾਨ ਹਰਬੰਸ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਆਖਿਆ ਕਿ ਸਭਾ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸਾਹ ਨਾਲ ਮਨਾਏਗੀ। ਉਨ੍ਹਾਂ ਦੱਸਿਆ ਕਿ 23 ਅਕਤੂਬਰ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜਾਵੇਗਾ ਅਤੇ 25 ਅਕਤੂਬਰ ਨੂੰ ਭੋਗ ਉਪਰੰਤ ਪੰਥ ਪ੍ਰਸਿੱਧ ਕੀਰਤਨੀਏ,ਪ੍ਰਚਾਰਕ, ਕਵੀਸ਼ਰ ਆਦਿ ਜਥੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵਿੰਦਰ ਸਿੰਘ ਸੀਹਰਾ,ਗੁਰਦੀਪ ਸਿੰਘ ਪੱਪੂ ਸੀਹਰਾ, ਜਸਵਿੰਦਰ ਸਿੰਘ,ਬਲਜੀਤ ਸਿੰਘ ਸੀਹਰਾ, ਜਸਵੰਤ ਸਿੰਘ ਸੱਗੂ,ਸੁਰਜੀਤ ਸਿੰਘ, ਕੁਲਜੀਤ ਸਿੰਘ,ਅਮਰਬੀਰ ਸਿੰਘ, ਗੁਰਮੀਤ ਸਿੰਘ,ਪੰਡਿਤ ਸੁਜੀਤ ਮਿਸ਼ਰਾ,ਮੇਵਲਜੀਤ ਸਿੰਘ, ਪ੍ਰਭਜੀਤ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ ਸੀਹਰਾ, ਬਲਵੀਰ ਕੌਰ,ਸੁਰਿੰਦਰ ਕੌਰ ਆਦਿ ਹਾਜ਼ਰ ਸਨ |


0 Comments