ਟਾਂਡਾ ਉੜਮੁੜ(ਵਰਿੰਦਰ ਸ਼ਰਮਾ)- ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸ਼ਾਹਬਾਜ਼ਪੁਰ ਦੇ ਬੱਚਿਆਂ ਨੇ ਸਟੇਟ ਲੈਵਲ ਤੇ ਵੀ ਆਪਣੀ ਖੇਡ ਦੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ| ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਤ੍ਰਿਪਤੀ ਨੇ ਜਿੱਥੇ ਜਿਲਾ ਲੈਵਲ ਤੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ ਉਸ ਨੂੰ ਬਰਕਰਾਰ ਰੱਖਦੇ ਹੋਏ ਸਟੇਟ ਲੈਵਲ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ|
ਇਸ ਮੌਕੇ ਤੇ ਸਕੂਲ ਦੇ ਮੈਨੇਜਰ ਕਰਨਜੀਤ ਸਿੰਘ ਅਤੇ ਤਰਨ ਸੈਣੀ ਨੇ ਤ੍ਰਿਪਤੀ ਨੂੰ ਅਤੇ ਖੇਡ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੀ ਮਿਹਨਤ ਵੀ ਕਰਾਈ ਹੋਈ ਮਿਹਨਤ ਰੰਗ ਲਿਆਈ ਹੈ ਤੇ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ|
ਇਸ ਮੌਕੇ ਤੇ ਸੰਜੀਵ ਕੁਮਾਰ ਸ਼ਰਮਾ, ਗਜਿੰਦਰ ਪਾਲ ਸਿੰਘ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਕੰਚਨ, ਸੁਮਿਤ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ, ਆਰਤੀ, ਅਨੁਰਾਧਾ, ਸੁਖਜਿੰਦਰ ਸਿੰਘ, ਨੀਨਾ, ਦਮਨ, ਮੀਨਾ, ਪਰਮਜੀਤ ਕੌਰ ਰਾਜਬੀਰ, ਰਾਜਵਿੰਦਰ ਅਤੇ ਹੋਰ ਸਟਾਫ ਮੌਜੂਦ ਸੀ|


0 Comments