SILVER OAK ਸਕੂਲ TANDA ਦੀ ਹੋਈ ਬੱਲੇ ਬੱਲੇ,ਮਿਲਿਆ ਬੈਸਟ ਇਨਫਰਾਸਟ੍ਰਕਚਰ ਲਈ FAP ਰਾਸ਼ਟਰੀ ਅਵਾਰਡ 2022

ਟਾਂਡਾ ਉੜਮੁੜ, 31 ਅਕਤੂਬਰ (ਵਰਿੰਦਰ ਸ਼ਰਮਾ)-  ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸ਼ਾਹਬਾਜ਼ਪੁਰ ਜਿੱਥੇ ਪਹਿਲਾਂ ਵੀ ਵਧੀਆ ਖੇਡ ਸੁਵਿਧਾਵਾਂ ਨਾਲ ਰਾਜ ਪੱਧਰ ਦਾ ਐਵਾਰਡ ਜਿੱਤ ਚੁੱਕਾ ਹੈ, ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੇ ਵਿਚ ਸਭ ਤੋਂ ਵਧੀਆ ਇਨਫਰਾਸਟ੍ਰਕਚਰ  ਦੀ ਕੈਟਾਗਰੀ ਦੇ ਵਿੱਚ  ਨੈਸ਼ਨਲ ਐਵਾਰਡ ਜਿੱਤ ਕੇ ਸਾਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ| ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਸਕੂਲ ਨੂੰ  ਬੈਸਟ ਇਨਫ਼ਰਾਂਸਟਰਕਚਰ ਦਾ ਇਹ ਅਵਾਰਡ A+ ਗ੍ਰੇਡ ਦੇ ਨਾਲ ਮਿਲਿਆ|
ਉਨ੍ਹਾਂ ਦੱਸਿਆ ਕਿ  ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਡ ਐਸੋਸੀਏਸ਼ਨ  ਵੱਲੋਂ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਇਸ ਅਵਾਰਡ ਸਮਾਰੋਹ ਦੇ ਵਿੱਚ 22 ਰਾਜਾਂ ਦੇ ਵੱਖ-ਵੱਖ ਸਕੂਲਾ ਨੇ ਹਿੱਸਾ ਲਿਆ ਸੀ|  ਇਸ ਦੌਰਾਨ ਸਾਰੇ ਸਕੂਲਾਂ  ਨੇ ਅਲੱਗ-ਅਲੱਗ ਕੈਟੇਗਰੀਆਂ ਦੇ ਵਿਚ ਅਵਾਰਡ ਦੇ ਲਈ ਅਪਲਾਈ ਕੀਤਾ|  ਜਿਸ ਤੋਂ ਬਾਅਦ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ, ਪੰਜਾਬ ਦੀ ਕੋਰ ਕਮੇਟੀ ਅਤੇ ਜਿਊਰੀ ਨੇ  ਸਮੂਹ ਸਕੂਲਾਂ ਦੀ ਆਨ-ਲਾਈਨ ਅਤੇ ਆਫ-ਲਾਈਨ ਇੰਸਪੈਕਸ਼ਨ ਕੀਤੀ|
 ਜਿਸ ਉਪਰੰਤ ਆਪਣੀ ਆਪਣੀ ਕੈਟਾਗਰੀ ਦੇ ਵਿਚ ਚੁਣੇ ਗਏ ਸਰਵੋਤਮ ਸਕੂਲਾਂ ਨੂੰ ਇਹ ਅਵਾਰਡ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਇੱਕ ਵੱਡੇ ਪੱਧਰ ਤੇ ਸਮਾਗਮ ਦੇ ਵਿਚ ਨਵਾਜ਼ੇ ਗਏ|  ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਮਾਣਯੋਗ ਗਵਰਨਰ ਪੰਜਾਬ ਰਾਜ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਜੀ,  ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ,  ਪ੍ਰਸਿੱਧ ਪੰਜਾਬੀ ਅਦਾਕਾਰ ਸ੍ਰੀ ਕਰਮਜੀਤ ਅਨਮੋਲ ਹੁਰਾਂ ਨੇ ਵੀ ਸ਼ਿਰਕਤ ਕੀਤੀ|  ਸਕੂਲ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਕਿਹਾ ਕਿ ਇਹ ਅਵਾਰਡ ਸਕੂਲ ਦੀ ਮੈਨੇਜਮੇਂਟ, ਟੀਚਿੰਗ ਸਟਾਫ, ਨਾਨ ਟੀਚਿੰਗ ਅਤੇ ਤਮਾਮ ਵਿਦਿਆਰਥੀਆਂ ਦਾ ਸਾਂਝਾ ਹੈ ਕਿਉਂ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ|
 ਇਸ ਮੌਕੇ ਤੇ ਬਿਕਰਮਜੀਤ ਸਿੰਘ ਭੇਲਾ, ਗਜਿੰਦਰ ਪਾਲ ਸਿੰਘ, ਸੰਜੀਵ ਕੁਮਾਰ ਸ਼ਰਮਾ, ਜਗਬੰਧਨ  ਸਿੰਘ,  ਰਾਜਵਿੰਦਰ ਕੌਰ, ਰਾਜਵੀਰ ਕੌਰ, ਅਮਰਜੀਤ ਕੌਰ ਸੈਣੀ, ਕੰਚਨ,  ਸੁਮਿਤ , ਬਲਜੀਤ , ਗੁਰਪ੍ਰੀਤ,  ਰਜਮੀਤ,  ਹਰਿਮੰਦਰ, ਪਰਮਜੀਤ, ਅਮਨ  ਅਤੇ ਹੋਰ ਸਟਾਫ ਮੌਜੂਦ ਸੀ|

 

Post a Comment

0 Comments