SJS ਟਰੱਸਟ ਵੱਲੋਂ ਸਕੂਲ ਵਿਚ ਲਾਏ ਗਏ ਮੁਫ਼ਤ ਮੈਡੀਕਲ ਕੈਂਪ ਵਿਚ 255 ਲੋਕਾਂ ਨੇ ਕਰਵਾਈ ਜਾਂਚ


ਟਾਂਡਾ ਉੜਮੁੜ, 25 ਅਕਤੂਬਰ (ਵਰਿੰਦਰ ਸ਼ਰਮਾ)- ਐੱਸ.ਜੇ.ਐੱਸ.ਇਨੋਵੇਟਿਵ ਸਕੂਲ ਅੱਡਾ ਸਰਾਂ (ਕੰਧਾਲਾ ਜੱਟਾ) ਵਿਚ  ਵੈਰਨਯਾ ਹੈਲਥ ਕੇਅਰ  ਦੇ ਸਹਿਯੋਗ ਨਾਲ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ | ਡਾ. ਸੰਜੇ ਵਧਵਾ ਦੀ ਅਗਵਾਈ ਵਿਚ ਲਾਏ ਗਏ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਡਾ. ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਅਮ੍ਰਿਤਸਰ ਨੇ ਕੀਤਾ |  ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਇਲਾਕੇ ਵਿਚ ਮੈਡੀਕਲ ਸੇਵਾਵਾਂ ਸ਼ੁਰੂ ਕਰਨ ਵਾਲੇ  ਸਕੂਲ ਪ੍ਰਬੰਧਕ ਧਾਲੀਵਾਲ ਪਰਿਵਾਰ ਦੇ ਵੱਲੋਂ ਬੇਟੀ ਹਰਅਸੀਸ ਕੌਰ ਦੇ ਜਨਮਦਿਨ ਮੌਕੇ ਕੀਤੇ ਇਸ ਸਮਾਜ ਸੇਵੀ ਉੱਦਮ ਦੀ ਸਲਾਘਾ ਕਰਦੇ ਹੋਏ ਆਖਿਆ ਕਿ ਸਮਾਜਿਕ ਵਿਕਾਸ ਕੰਮ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਸਬ ਨੂੰ ਮਿਲਕੇ ਉੱਦਮ ਕਰਨੇ ਚਾਹੀਦੇ ਹਨ | ਇਸ ਮੌਕੇ  ਡਾ. ਲਵਲੀ ਰਜਧਾਨ,ਡਾ. ਰਾਜਨ ਕੁਮਾਰ,ਡਾ. ਵਿਕਾਸ ਚਾਵਲਾ,ਡਾ. ਆਂਚਲ ਅਗਰਵਾਲ, ਡਾ. ਜਗਦੀਪ ਸਿੰਘ,ਡਾ. ਰੁਪਿੰਦਰ ਕੌਰ,ਡਾ. ਕਰਨਦੀਪ ਰਿਸ਼ੀ, ਡਾ. ਮੀਨੂੰ ਪੁਰੀ,ਡਾ ਦਿਨੇਸ਼ ਪੁਰੀ, ਡਾ. ਪਰਾਚੀ, ਡਾ. ਅਕਿਲ ਰਿਸ਼ੀ,ਡਾ. ਸੁਪਿੰਦਰ ਸਿੰਘ, ਡਾ. ਹਰਮਨਪ੍ਰੀਤ ਸਿੰਘ,  ਡਾ. ਮਨਜੋਤ ਸਿੰਘ ਨੇ 255   ਲੋਕਾਂ ਦੀ ਜਾਂਚ ਕਰਦੇ ਹੋਏ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ | ਕੈਂਪਦੀ ਸਮਾਪਤੀ ਮੌਕੇ ਸਰਦਾਰ ਜਗੀਰ ਸਿੰਘ ਧਾਲੀਵਾਲ ਟਰੱਸਟ ਦੀ  ਚੇਅਰਪਰਸਨ  ਗੁਰਬਖਸ਼ ਕੌਰ,ਐੱਮ.ਡੀ ਹਰਚਰਨ ਸਿੰਘ ਧਾਲੀਵਾਲ, ਪ੍ਰਿੰਸੀਪਲ ਹਰਪ੍ਰੀਤ ਕੌਰ ਧਾਲੀਵਾਲ ਨੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਡਾਇਰੈਕਟਰ ਜਸਕੀਰਤ ਸਿੰਘ ਧਾਲੀਵਾਲ, ਐਡੀਸ਼ਨਲ  ਡਿਪਟੀ ਕਮਿਸ਼ਨਰ  ਰਵਿੰਦਰ ਪਾਲ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ ਕਿਰਪਾਲਵੀਰ ਸਿੰਘ, ਦਲਵਿੰਦਰਜੀਤ ਸਿੰਘ ਐੱਸ.ਡੀ.ਐੱਮ, ਪ੍ਰੋਫੈਸਰ ਡਾ.ਭੁਪਿੰਦਰ ਸਿੰਘ, ਪ੍ਰੋ.ਡਾ.ਗੁਰਬਖਸ਼ੀਸ਼ ਸਿੰਘ, ਪ੍ਰੋ. ਡਾ. ਹਰਿਮੰਦਰ ਸਿੰਘ, ਰਾਕੇਸ਼ ਵੋਹਰਾ,ਪ੍ਰੋ. ਹਰਪ੍ਰੀਤ ਸਿੰਘ,ਪ੍ਰਿੰਸੀਪਲ ਇੰਦਰਜੀਤ ਸਿੰਘ,ਪ੍ਰਿੰਸੀਪਲ ਜਤਿੰਦਰ ਪਾਲ ਸਿੰਘ,ਸ਼੍ਰੀ ਹਰੀ ਚੰਦ ਸ਼ਰਮਾ,ਡਾ. ਵਿਨੇ ਕੁਮਾਰ ਚੀਫ ਐਗਰੀਕਲਚਰ ਅਫਸਰ, ਰਜਤ ਕੁਮਾਰ, ਜਥੇਦਾਰ ਅਵਤਾਰ ਸਿੰਘ, ਨਿਰਮਲ ਸਿੰਘ ਮੱਲੀ, ਤਰਨਜੀਤ ਸਿੰਘ ਐੱਸ.ਡੀ.ਓ, ਮਨਦੀਪ ਸਿੰਘ ਡਿਪਟੀ ਮੈਨੇਜਰ, ਅਰਵਿੰਦਰ ਸਿੰਘ, ਨਰਿੰਦਰ ਸਿੰਘ,ਸਤਨਾਮ ਸਿੰਘ ਢਿੱਲੋ,ਨਿਰਮਲ ਸਿੰਘ ਮੱਲੀ,ਗੁਰਬਿੰਦਰ ਕਾਲਕਟ ਆਦਿ ਮੌਜੂਦ ਸਨ |



Post a Comment

0 Comments