ਅਮਿਤ ਤਲਵਾੜ ਲਾਡੀ ਮੁੜ ਬਣੇ ਮਿਆਣੀ ਭਾਜਪਾ ਮੰਡਲ ਦੇ ਪ੍ਰਧਾਨ

ਟਾਂਡਾ ਉੜਮੁੜ, 29 ਨਵੰਬਰ (ਨਵਦੀਪ ਸਿੰਘ ) - ਭਾਜਪਾ ਸੰਗਠਨ ਚੋਣ ਲਈ ਜ਼ਿਲਾ ਭਾਜਪਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਸੰਜੀਵ ਸਿੰਘ ਮਨਹਾਸ ਦੀ ਅਗਵਾਈ ਵਿੱਚ ਸੰਦੀਪ ਸਵੀਟ ਸ਼ਾਪ ਟਾਂਡਾ ਵਿੱਚ  ਹੋਈ . ਜਿਸ ਵਿੱਚ ਜ਼ਿਲਾ ਚੋਣ ਇੰਚਾਰਜ ਅਨਿਲ ਵਾਸੁਦੇਵਾ, ਸਹਾਇਕ ਇੰਚਾਰਜ ਮੁਨੀਸ਼ ਮਹਾਜਨ, ਕੈਪਟਨ ਕਰਨ ਅਤੇ ਸੁਰਿੰਦਰ ਜਾਜਾ ਦੀ ਮੌਜੂਦਗੀ ਵਿੱਚ ਸਰਵਸੰਮਤੀ ਨਾਲ ਅਮਿਤ ਤਲਵਾੜ ਲਾਡੀ ਨੂੰ ਮਿਆਣੀ ਮੰਡਲ ਦਾ ਮੁੜ ਪ੍ਰਧਾਨ ਬਣਾਇਆ ਗਿਆ . ਉਕਤ ਲੀਡਰਸ਼ਿਪ ਨੇ ਇਸ ਮੌਕੇ ਪ੍ਰਧਾਨ ਚੁਣੇ ਜਾਣ ਤੇ ਤਲਵਾੜ ਦਾ ਸਨਮਾਨ ਕੀਤਾ . ਇਸ ਮੌਕੇ ਜ਼ਿਲਾ ਪ੍ਰਧਾਨ ਮਨਹਾਸ ਅਤੇ ਚੋਣ ਇੰਚਾਰਜ ਵਾਸੁਦੇਵਾ ਨੇ ਕਿਹਾ ਕਿ ਸੰਗਠਨ ਵਿੱਚ ਮੇਹਨਤੀ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ .ਇਸ ਮੌਕੇ ਰਣਜੀਤ ਸਿੰਘ, ਅਮਨਦੀਪ ਸਿੰਘ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਸਤਪਾਲ ਸਿੰਘ, ਲਖਵਿੰਦਰ ਸਿੰਘ, ਪੂਰਨ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਰਿੰਕੂ ਜੈਨ, ਰਿਤੁਲ ਜੈਨ ਆਦਿ ਮੌਜੂਦ ਸਨ .

Post a Comment

0 Comments