ਟਾਂਡਾ ਉੜਮੁੜ, 30 ਜੁਲਾਈ(ਪੁੰਜ ) - ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜਪੁਰ ਟਾਂਡਾ ਦੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸੀ.ਬੀ.ਐੱਸ.ਈ.ਬੋਰਡ ਦਾ ਇਹ ਨਤੀਜਾ ਸੌ ਫੀਸਦੀ ਰਿਹਾ ਹੈ | ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਪ੍ਰਸ਼ਾਸਕਾ ਮਨੀਸ਼ਾ ਸੰਗਰ ਨੇ ਦੱਸਿਆ ਕਿ ਇਸ ਸਾਲ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿਭਾਗ ਦੀ ਕੁੱਲ 140 ਬੱਚਿਆਂ ਨੇ ਬੋਰਡ ਦੀ ਰਿਜ਼ਲਟ ਪਾਲਿਸੀ ਅਨੁਸਾਰ ਪ੍ਰੀਖਿਆਵਾਂ ਦਿੱਤੀਆਂ |
ਇਨ੍ਹਾਂ ਵਿੱਚੋਂ ਮੁਸਕਾਨ ਸੈਣੀ( ਮੈਡੀਕਲ), ਸ਼ਿਵ ਗਰੋਵਰ (ਮੈਡੀਕਲ, ਧਰੁਵ (ਕਾਮਰਸ) ਅਤੇ ਨੈਨਾ (ਕਾਮਰਸ ) ਨੇ 96 ਫੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਜਸਕਰਨ (ਨਾਨ ਮੈਡੀਕਲ) ਨੇ 92 .2 ਫ਼ੀਸਦੀ, ਮਨਪ੍ਰੀਤ ਕੌਰ (ਮੈਡੀਕਲ) 92 ਫ਼ੀਸਦੀ, ਅੰਮ੍ਰਿਤਪਾਲ (ਕਾਮਰਸ) ਅਤੇ ਜਸਪ੍ਰੀਤ (ਨਾਨ ਮੈਡੀਕਲ) ਨੇ 91 ਫ਼ੀਸਦੀ, ਸੁਖਮਨਪ੍ਰੀਤ (ਨਾਨ ਮੈਡੀਕਲ) 92 ਫ਼ੀਸਦੀ, ਸਰਭਜੀਤ ਕੌਰ ( ਮੈਡੀਕਲ) ਅਤੇ ਸੁਨੀਤਾ ਕੁਮਾਰੀ (ਕਾਮਰਸ) ਨੇ 90.4 ਫ਼ੀਸਦੀ ਅਤੇ ਸਿਮਰਨਜੀਤ ਕੌਰ (ਕਾਮਰਸ) ਨੇ 91 ਫ਼ੀਸਦੀ ਅੰਕ ਹਾਸਲ ਕੀਤੇ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਮੈਨੇਜਰ ਕਰਨਜੀਤ ਸਿੰਘ ਸੈਣੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾ ਦਿੱਤੀਆਂ ਹਨ |



0 Comments