ਟਾਂਡਾ ਵਿੱਚ ਨਹੀਂ ਟੁੱਟ ਰਹੀ ਕੋਰੋਨਾ ਦੀ ਚੇਨ, ਦੋ ਦਿਨਾਂ ਵਿੱਚ ਸਾਮਣੇ ਆਏ 16 ਕੋਰੋਨਾ ਪਾਜ਼ੇਟਿਵ ਮਰੀਜ਼

ਟਾਂਡਾ ਉੜਮੁੜ, 12   ਸਤੰਬਰ (  ਨਵਦੀਪ ਸਿੰਘ  ) - ਟਾਂਡਾ ਇਲਾਕੇ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸਨੂੰ ਲੈਕੇ  ਲੋਕਾਂ ਵਿੱਚ ਫਿਕਰ ਹੈ | ਬੀਤੇ ਦਿਨ  ਟਾਂਡਾ, ਮਿਆਣੀ, ਖੁੱਡਾ ਅਤੇ ਨੰਗਲ ਖੁੰਗਾ ਨਾਲ ਸੰਬੰਧਿਤ 12 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਮਣੇ ਆਏ ਹਨ | ਕੋਵਿਡ ਇੰਚਾਰਜ ਡਾ. ਕੇ.ਆਰ.ਬਾਲੀ ਨੇ ਦੱਸਿਆ ਕਿ ਅੱਜ ਐੱਸ.ਐੱਮ.ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨੰਗਲ ਖੁੰਗਾ, ਖੁੱਡਾ ਅਤੇ ਸੀ.ਐੱਚ.ਸੀ. ਟਾਂਡਾ ਵਿੱਚ ਕੋਰੋਨਾ ਟੈਸਟਾਂ ਲਈ ਸੈਂਪਲਿੰਗ ਕੀਤੀ ਗਈ |
ਇਸ ਦੌਰਾਨ ਡਾ. ਰਵੀ ਕੁਮਾਰ, ਨਵਦੀਪ ਕੌਰ, ਹਰਿੰਦਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ,  ਸਵਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਕੌਰ, ਗੱਜਣ ਸਿੰਘ, ਪਰਮਿੰਦਰ ਕੌਰ, ਡਾ.ਪਰਮਜੀਤ ਕੌਰ, ਡਾ. ਸਰੋਜ, ਅੰਮ੍ਰਿਤ ਕੌਰ, ਸਨੇਹਦੀਪ ਕੌਰ, ਐੱਸ.ਐੱਮ. ਭੱਟੀ, ਕੁਲਦੀਪ ਕੌਰ, ਡਾ.ਮਨੋਜ. ਮਲਕੀਤ ਸਿੰਘ ਆਦਿ ਨੇ 161 ਟੈਸਟ ਕੀਤੇ ਹਨ |
 ਇਨ੍ਹਾਂ ਰੇਪਿਡ ਟੈਸਟਾਂ  ਵਿੱਚੋਂ ਬੀਤੇ ਦਿਨ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਖੁੱਡਾ ਵਾਸੀ 5 ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਆਏ ਹਨ ਜਦਕਿ ਸਰਕਾਰੀ ਹਸਪਤਾਲ ਟਾਂਡਾ ਅਤੇ ਮੁਕੇਰੀਆਂ ਵਿੱਚ ਤਾਇਨਾਤ ਦੋ ਸਰਕਾਰੀ ਡਾਕਟਰਾਂ, ਟਾਂਡਾ ਵਾਸੀ ਔਰਤ ਅਤੇ ਨੰਗਲ ਖੁੰਗਾ ਵਾਸੀ ਇਕ ਵਿਅਕਤੀ ਦੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ | ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਲਏ ਗਏ ਟੈਸਟਾਂ ਵਿੱਚੋਂ ਮਿਆਣੀ ਦੇ 3 ਵਾਸੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ | ਅੱਜ ਕੀਤੇ ਗਏ ਟੈਸਟਾਂ ਵਿੱਚੋਂ ਟਾਂਡਾ ,ਨੰਗਲ ਖੁੰਗਾ ਅਤੇ ਦਾਸੁਆ ਨਾਲ ਸੰਬੰਧਿਤ  4 ਹੋਰ ਮਰੀਜ਼ ਸਾਮਣੇ ਆਏ ਹਨ |    ਡਾ. ਬਾਲੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਬਲਕਿ ਸਰਕਾਰੀ ਹਦਾਇਤਾਂ ਦਾ ਪਾਲਣ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ |

 

Post a Comment

0 Comments