ਟਾਂਡਾ ਉੜਮੁੜ, 19 ਦਸੰਬਰ (ਨਵਦੀਪ ਸਿੰਘ ) - ਅਥਲੈਟਿਕ ਸੈਂਟਰ ਸਰਕਾਰੀ ਕਾਲਜ ਟਾਂਡਾ ਵੱਲੋਂ ਅਰਵਿੰਦਰ ਸਿੰਘ ਚੌਹਾਨ (ਰਿੰਕੂ ) ਢਡਿਆਲਾ ਦੀ ਯਾਦ ਵਿੱਚ ਸਲਾਨਾ ਅਥਲੈਟਿਕ ਮੀਟ 22 ਦਸੰਬਰ ਨੂੰ ਕਰਵਾਈ ਜਾਵੇਗੀ | ਇਹ ਜਾਣਕਾਰੀ ਦਿੰਦੇ ਪ੍ਰਬੰਧਕਾਂ ਕੋਚ ਕੁਲਵੰਤ ਸਿੰਘ ਪੰਜਾਬ ਪੁਲਸ ਅਤੇ ਪ੍ਰਦੀਪ ਵਿਰਲੀ ਨੇ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿੱਚ ਹੋਣ ਵਾਲੀ ਇਸ ਅਥਲੈਟਿਕ ਮੀਟ ਦਾ ਉਦਘਾਟਨ ਐੱਸ.ਪੀ. (ਐੱਚ) ਪਰਮਿੰਦਰ ਸਿੰਘ ਹੀਰ ਅਤੇ ਗੁਰਦਿਆਲ ਸਿੰਘ ਢਡਿਆਲਾ ਕਰਨਗੇ | ਜਦਕਿ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਕਰਨਗੇ | ਇਸ ਮੌਕੇ ਪਦਮ ਸ਼੍ਰੀ ਉਲੰਪੀਅਨ ਐੱਸ.ਪੀ. ਸੁਨੀਤਾ ਰਾਣੀ ਅਤੇ ਪਰਵਾਸੀ ਪੰਜਾਬੀ ਖੇਡ ਪ੍ਰਮੋਟਰ ਕੁਲਦੀਪ ਸਿੰਘ ਅਮਰੀਕਾ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੰਡਰ 12 ,14,17 ਅਤੇ 19 ਅਤੇ ਓਪਨ ਵਰਗ ਦੀਆਂ ਲੜਕੇ ਲੜਕੀਆਂ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਣਗੇ | ਇਸ ਮੌਕੇ ਸਨੀ ਜੋਹਲ, ਨਵਜੋਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਬਲਰਾਜ ਸਿੰਘ, ਬ੍ਰਿਜ ਮੋਹਨ ਮੋਹਨ ਸ਼ਰਮਾ, ਸੋਨੂ ਵਿਰਲੀ, ਤਜਿੰਦਰ ਸਿੰਘ ਢਿੱਲੋਂ ਆਦਿ ਮੌਜੂਦ ਸਨ |


0 Comments