ਟਾਂਡਾ ਉੜਮੁੜ, 12 ਦਸੰਬਰ (ਨਵਦੀਪ ਸਿੰਘ ) - ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਪਿੰਡ ਖੁਣਖੁਣ ਕਲਾ ਦੇ ਨੌਜਵਾਨ ਇਕਬਾਲ ਸਿੰਘ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕੇ ਦੀਆਂ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾ ,ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ | ਆਰਮੀ ਵਿੱਚ ਸੇਵਾਵਾਂ ਦੇ ਰਹੇ ਏਸ਼ੀਆ ਮੈਡਲ ਜੇਤੂ ਇਕਬਾਲ ਸਿੰਘ ਜਦੋ ਅੱਜ ਦੁਪਹਿਰ 2 ਵਜੇ ਦੇ ਕਰੀਬ ਰੇਲਗੱਡੀ ਤੇ ਪਹੁੰਚਿਆ ਤਾਂ ਮੌਕੇ ਤੇ ਸਵਾਗਤ ਲਈ ਮੌਜੂਦ ਪਰਵਾਰ ਦੇ ਮੈਂਬਰਾਂ ਦੇ ਨਾਲ ਨਾਲ ਵੱਖ ਵੱਖ ਖੇਡ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਨਾਲ ਉਸਦਾ ਸਵਾਗਤ ਕੀਤਾ | ਢੋਲ ਨਗਾੜਿਆ ਦੀ ਰੌਣਕ ਵਿੱਚ ਇਕਬਾਲ ਸਿੰਘ ਨੂੰ ਓਪਨ ਜੀਪ ਵਿੱਚ ਸਵਾਰ ਕਰਕੇ ਜੇਤੂ ਰੈਲੀ ਦੇ ਰੂਪ ਵਿੱਚ ਉਸਦੇ ਪਿੰਡ ਖੁਣਖੁਣ ਕਲਾ ਲਿਜਾਇਆ ਗਿਆ | ਇਸ ਮੌਕੇ ਆਪਣੀ ਪ੍ਰਾਪਤੀ ਲਈ ਮਾਤਾ ਪਿਤਾ ਅਤੇ ਵਾਹਿਗੁਰੂ ਪਰਮੇਸ਼ਰ ਦਾ ਅਸ਼ੀਰਵਾਦ | ਇਸ ਮੌਕੇ ਇਕਬਾਲ ਦਾ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਖੇਡ ਅਫਸਰ ਅਨੂਪ ਕੁਮਾਰ, ਇਕਬਾਲ ਦੇ ਦਾਦਾ ਸੇਵਾਮੁਕਤ ਬੀ.ਪੀ.ਈ.ਓ. ਕੇਵਲ ਸਿੰਘ ਅਤੇ ਪਿਤਾ ਚਰਨਜੀਤ ਸਿੰਘ, ਬਿਮਲਾ ਦੇਵੀ, ਬਲਜੀਤ ਕੌਰ ਮਾਤਾ,ਕੌਂਸਲਰ ਗੁਰਸੇਵਕ ਮਾਰਸ਼ਲ, ਕੋਚ ਕੁਲਵੰਤ ਸਿੰਘ, ਕੋਚ ਬ੍ਰਿਜ ਸ਼ਰਮਾ, ਵਰਿੰਦਰ ਪੰਡਿਤ, ਅਵਤਾਰ ਸਿੰਘ ਸ਼ੇਖੋਂ, ਰਜਿੰਦਰ ਸਿੰਘ, ਹਰਪਾਲ ਸਿੰਘ ਪੁਰੀ, ਪਰਮਵੀਰ ਸਿੰਘ, ਦਲਜੀਤ ਕੌਰ, ਮਨਜੀਤ ਸਿੰਘ ਖਾਲਸਾ, ਪ੍ਰਭਜੋਤ ਕੌਰ, ਰਵਿੰਦਰ ਕੌਰ, ਬਲਬੀਰ ਸਿੰਘ ਬੀਰਾ, ਹਰਦੀਪ ਸਿੰਘ, ਹੁਸਨ ਲਾਲ, ਅਸ਼ੋਕ ਕੁਮਾਰ, ਕਮਲੇਸ਼ ਕੌਰ, ਜਸਪਿੰਦਰ ਸਿੰਘ ਰਵੀ, ਨਰਾਇਣ ਸਿੰਘ, ਅਸ਼ੋਕ ਸੈਣੀ, ਨਿਰਮਲ ਸਿੰਘ ਲੱਕੀ, ਗੁਰਚਰਨ ਸਿੰਘ, ਸੁਖਵੀਰ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ,ਕੁਲਵਿੰਦਰ ਸਿੰਘ ਲੱਕੀ, ਜਤਿੰਦਰ ਸਿੰਘ ਜੱਸੀ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ |


0 Comments