ਟਾਂਡਾ , 16 ਦਸੰਬਰ (ਨਵਦੀਪ ਸਿੰਘ ) - ਅੱਜ ਸਵੇਰੇ ਅਮਰੀਕਾ ਦੇ ਸਿਆਟਲ ਵਿੱਚ ਹੋਏ ਸੜਕ ਹਾਦਸੇ ਵਿੱਚ ਪਿੰਡ ਡੁਮਾਣਾ ਦੇ ਨੌਜਵਾਨ ਦੀ ਮੌਤ ਹੋ ਗਈ . ਮਿ੍ਰਤਿਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ . ਮ੍ਰਤਿਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ . ਨੌਜਵਾਨ ਦੇ ਪਰਵਾਰ ਨੂੰ ਅੱਜ ਸਵੇਰੇ ਇਹ ਬੇਹੱਦ ਦੁਖਦ ਸੂਚਨਾ ਮਿਲੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ . ਮਿ੍ਰਤਿਕ ਦੇ ਚਾਚਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਮਿਲੀ ਸੂਚਨਾ ਮੁਤਾਬਿਕ ਹਾਦਸਾ ਅੱਜ ਸਵੇਰੇ ਉਸ ਸਮੇ ਵਾਪਰਿਆ ਜਦੋ ਲੱਖਾ ਆਪਣੇ ਟਰਾਲੇ ਨੂੰ ਸੜਕ ਕਿਨਾਰੇ ਪਾਰਕ ਕਰਕੇ ਲਾਈਟਾਂ ਚੈੱਕ ਕਰ ਰਿਹਾ ਸੀ . ਪਿੱਛੋਂ ਕਿਸੇ ਵਾਹਨ ਨੇ ਉਸ ਵਿੱਚ ਆਕੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ . ਲੱਖਾ ਨੇ ਅਮਰੀਕਾ ਵਿੱਚ 2014 ਰੌਨੀ ਸਿੰਘ ਨਾਲ ਵਿਆਹ ਕਰਵਾਇਆ ਸੀ ਅਤੇ ਉਸਦੇ ਦੋ ਬੱਚੇ ਹਨ ਅਤੇ ਉਹ 11 ਸਾਲ ਬਾਅਦ ਲੋਹੜੀ ਤੇ ਪਿੰਡ ਆਉਣਾ ਵਾਲਾ ਸੀ . ਲੱਖਾ ਦੀ ਮਾਤਾ ਬਲਵਿੰਦਰ ਕੌਰ ਅਤੇ ਭੈਣਾਂ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਨਾਂ ਹਾਦਸੇ ਨੇ ਉਨਾਂ ਦੀ ਦੁਨੀਆਂ ਉਜਾੜ ਦਿੱਤੀ ਹੈ .


0 Comments