ਟਾਂਡਾ ਉੜਮੁੜ,18 ਦਸੰਬਰ  ( ਨਵਦੀਪ ਸਿੰਘ ) -  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੇ ਵਿਦਿਆਰਥੀਆਂ ਨੂੰ ਨੈਸਨਲ ਸਕਿੱਲ ਕੁਆਲੀਫਿਕੇਸਨ ਫਰੇਮ ਵਰਕ ਸਕਿਓਰਿਟੀ  ਅਧੀਨ ਬੀ.ਐੱਸ.ਐੱਫ. ਟ੍ਰੇਨਿੰਗ ਕੈਂਪ ਖੜਕਾ ਦਾ ਦੌਰਾ ਕਰਵਾਇਆ ਗਿਆ | ਇੰਚਾਰਜ ਸੂਬੇਦਾਰ ਮੇਜਰ ਨਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ  ਪ੍ਰਿੰਸੀਪਲ ਕਮਲਜੀਤ ਸਿੰਘ ਧੁੱਗਾ ਨੇ ਰਵਾਨਾ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੂੰ ਕੈਂਪ ਵਿੱਚ ਬੀ.ਐੱਸ.ਐੱਫ. ਦੀ ਮਾਹਿਰ ਟੀਮ ਨੇ ਕੈਂਪ ਵਿੱਚ ਮਿਲਣ ਵਾਲੀ ਸਿਖਲਾਈ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਮਾਹਰਾਂ ਨੇ ਫਿਜੀਕਲ ਟਰੇਨਿੰਗ, ਹਥਿਆਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਘੋੜ ਸਵਾਰੀ ਬਾਰੇ ਸਿਖਲਾਈ ਦਿੱਤੀ |
ਬੀ.ਐੱਸ.ਐੱਫ. ਦੀ ਟੀਮ ਨੇ  ਵਿਦਿਆਰਥੀਆਂ  ਨੂੰ ਦੇਸ਼ ਦੀ ਰੱਖਿਆ ਲਈ ਫੌਜ ਅਤੇ ਬੀ.ਐੱਸ.ਐੱਫ. ਨੂੰ ਆਪਣਾ ਕੈਰੀਅਰ ਬਣਾਉਣ ਦੀ ਪ੍ਰੇਰਨਾ ਦਿੱਤੀ |
ਇਸ ਮੌਕੇ ਵਾਈਸ ਪ੍ਰਿੰਸੀਪਲ ਸੁਨੀਤ ਅਰੋੜਾ,  ਹੈਲਥ ਟ੍ਰੇਨਰ ਵਿਕਰਮ ਡਡਵਾਲ, ਪ੍ਰਵੀਨ ਸੈਣੀ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਅਰਵਿੰਦਰ ਜੀਤ ਸਿੰਘ,  ਨਿਰੰਜਨ ਸਿੰਘ, ਇੰਦਰਜੀਤ ਸਿੰਘ, ਬਿਕਰਮ ਸਿੰਘ, ਹਰਵਿੰਦਰ  ਓਹੜਪੁਰੀ, ਵੰਦਨਾ, ਈਸ਼ਾ,ਅਤੇ ਸਟਾਫ ਮੌਜੂਦ ਸੀ