ਸਿਮਰਨ ਸਿੰਘ ਸੈਣੀ ਬਣੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ, ਰਾਕੇਸ਼ ਵੋਹਰਾ ਬਣੇ ਉਪ ਚੇਅਰਮੈਨ.

ਟਾਂਡਾ ਉੜਮੁੜ,25 ਦਸੰਬਰ (ਟੀਮ ਪੱਤਰਕਾਰ ਮੰਚ) - ਸੂਬਾ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਜਨਤਕ ਨੁਮਾਇੰਦਿਆਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਦੇ ਤਹਿਤ ਰਾਜ ਸਰਕਾਰ ਵੱਲੋਂ ਪਹਿਲੇ ਦੌਰ ਵਿੱਚ ਸੂਬੇ ਦੀਆਂ 154   ਮਾਰਕੀਟ ਕਮੇਟੀਆਂ ਵਿੱਚੋਂ 47 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਨਾਮਜ਼ਦ ਕੀਤੇ ਗਏ | ਇਨ੍ਹਾਂ ਨਿਯੁਕਤੀਆਂ ਵਿੱਚੋਂ ਬਲਾਕ ਕਾਂਗਰਸ ਟਾਂਡਾ ਦੇ ਸਾਬਕਾ ਪ੍ਰਧਾਨ ਸਿਮਰਨ ਸਿੰਘ ਸੈਣੀ ਨੂੰ ਮਾਰਕੀਟ ਕਮੇਟੀ ਟਾਂਡਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਜਦ ਕਿ ਸੀਨੀਅਰ ਕਾਂਗਰਸੀ ਆਗੂ ਰਕੇਸ਼ ਵੋਹਰਾ ਨੂੰ ਮਾਰਕੀਟ ਕਮੇਟੀ ਟਾਂਡਾ  ਦਾ ਉਪ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ | ਉਕਤ ਦੋਨਾਂ ਆਗੂਆਂ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਆਲਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |
   
ADVT.

Post a Comment

0 Comments