ਭਗਵਾਨ ਵਾਲਮੀਕਿ ਸ਼ਕਤੀ ਸੇਨਾ ਨੇ ਨਾਗਰਿਕਤਾ ਸੰਸ਼ੋਧਨ ਐਕਟ ਦੇ ਹੱਕ ਵਿੱਚ ਅੱਜ ਟਾਂਡਾ ਵਿੱਚ ਕੱਢਿਆ ਵਿਸ਼ਾਲ ਮਾਰਚ

  ਟਾਂਡਾ ਉੜਮੁੜ, 28 ਦਸੰਬਰ (ਪੱਤਰਕਾਰ ਮੰਚ ਟਾਂਡਾ ) -   ਭਗਵਾਨ ਵਾਲਮੀਕਿ ਸ਼ਕਤੀ ਸੇਨਾ ਵੱਲੋਂ ਉੜਮੁੜ ਟਾਂਡਾ ਵਿੱਚ ਅੱਜ ਨਾਗਰਿਕਤਾ ਸੰਸ਼ੋਧਨ ਐਕਟ ਦੇ ਹੱਕ ਵਿੱਚ ਵਿਸ਼ਾਲ ਮਾਰਚ ਕੱਢ ਕੇ ਮੋਦੀ ਸਰਕਾਰ ਦਾ ਦਲੇਰਾਨਾ ਫੈਸਲਾ ਕਰਾਰ ਦਿੱਤਾ  | ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਦੀ  ਅਗਵਾਈ ਹੇਠ ਕੇਂਦਰ ਸਰਕਾਰ ਵੱਲ਼ੋਂ ਪਿਛਲੇ ਦਿਨੀ ਬਣਾਏ ਗਏ ਨਾਗਰਿਕਤਾ ਸੰਸ਼ੋਧਨ ਐਕਟ ਦੇ ਪੱਖ ਵਿੱਚ ਮਾਰਚ ਕੱਢ ਕੇ ਦੇਸ਼ ਅੰਦਰ ਵੱਧ ਰਹੀ ਬਾਹਰੀ ਮੁਸਲਮਾਨਾਂ ਦੀ ਘੁਸਪੈਠ ਅਤੇ ਅਬਾਦੀ ਨੂੰ ਰੋਕਣ ਲਈ ਡੀ.ਐਸ.ਪੀ ਟਾਂਡਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਸੇਨਾ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਜੀ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਸੰਸਦ ਵਿੱਚ ਜੋ ਨਾਗਰਿਕ ਸੰਸ਼ੋਧਨ ਐਕਟ ਪਾਸ ਕੀਤਾ ਗਿਆ ਹੈ ਉਹ ਹਰ ਤਰ੍ਹਾਂ ਨਾਲ ਇਸ ਦਾ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਇਸ ਐਕਟ ਦੇ ਵਿਰੋਧ ਵਿੱਚ ਜੋ ਵੀ ਧਰਨੇ ਪ੍ਰਦਰਸ਼ਨ, ਹਿੰਸਾ ਅਤੇ ਤੋੜਭੰਨ ਹੋ ਰਹੀ ਹੈ ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਦੇਸ਼ ਦੇ ਮੁਸਲਮਾਨਾਂ ਨੂੰ ਭੜਕਾ ਕੇ ਭਾਰਤ ਦੇਸ਼ ਦਾ ਸ਼ਾਂਤੀਮਈ ਮਾਹੌਲ਼ ਭੰਗ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ ਪੀੜ੍ਹੀ ਦਰ ਪੀੜ੍ਹੀ ਇਸ ਦੇਸ਼ ਅੰਦਰ ਰਹਿ ਰਹੇ ਮੁਸਲਮਾਨਾਂ ਨੂੰ ਇਸ ਐਕਟ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਜਿੱਥੇ ਇੱਕ ਪਾਸੇ ਇੱਕ ਵੱਡੀ ਸਾਜ਼ਿਸ਼ ਤਹਿਤ ਦੇਸ਼ ਅੰਦਰ ਦਾਖ਼ਲ ਹੋ ਰਹੇ ਬੰਗਲਾਦੇਸ਼ੀ, ਅਫ਼ਗਾਨੀ ਅਤੇ ਪਾਕਿਸਤਾਨੀ ਮੁਸਲਮਾਨ ਘੁਸਪੈਠੀਆਂ ਉੱਤੇ ਨਕੇਲ ਕੱਸਣ ਅਤੇ ਉਨ੍ਹਾਂ ਸੱਭ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਹੀ ਹੈ ਉੱਥੇ ਦੂਜੇ ਪਾਸੇ ਇਹਨਾਂ ਦੇਸ਼ਾਂ ਵਿੱਚ ਜ਼ੁਲਮ ਅਤੇ ਤਸ਼ੱਦਦ ਦਾ ਸਾਹਮਣਾ ਕਰ ਰਹੇ ਓਥੋਂ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਸ ਤਰ੍ਹਾਂ ਨਾਲ ਪਿਛਲੇ ਸਾਲਾਂ ਵਿੱਚ ਇਹਨਾਂ ਦੇਸ਼ਾਂ ਅੰਦਰ ਰਹਿ ਰਹੇ  ਘੱਟ ਗਿਣਤੀ ਹਿੰਦੂ ਅਤੇ ਸਿੱਖ ਪਰਿਵਾਰਾਂ ਦੀ ਗਿਣਤੀ 20 ਫ਼ੀਸਦੀ  ਤੋਂ ਘੱਟ ਕੇ ਸਿਰਫ਼ 2 ਫ਼ੀਸਦੀ ਹੀ ਰਹਿ ਗਈ ਹੈ ਕਿਉਂਕਿ ਜਾਂ ਤਾਂ ਇਹ ਲੋਕ ਮਾਰ ਦਿੱਤੇ ਗਏ ਜਾਂ ਫਿਰ ਉਹਨਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਕੋਲੋਂ ਵੀ ਇਸ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕਰਦੇ ਹਨ ਕਿਉਂਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਦਿਨੋ ਦਿਨ ਬੰਗਲਾਦੇਸ਼,ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਘੁਸਪੈਠੀਏ ਮੁਸਲਮਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੰਜਾਬ ਦੇ ਲਗਭਗ ਹਰ ਸ਼ਹਿਰ, ਕਸਬੇ ਅਤੇ ਪਿੰਡ ਅੰਦਰ ਨਿੱਤ ਨਵੀਂਆਂ ਮਸਜਿਦਾਂ ਅਤੇ ਮਦਰਸੇ ਦੇਖਣ ਨੂੰ ਮਿਲਣਾ ਇੱਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਬਾਹਰੋਂ ਆਏ ਮੁਸਲਮਾਨਾਂ ਦੀ ਲਗਾਤਾਰ  ਵੱਧਦੀ ਗਿਣਤੀ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਪੰਜਾਬ ਨਹੀ ਬਲਕਿ ਪਾਕਿਸਤਾਨ ਬਣ ਜਾਵੇਗਾ। ਅਗਰ ਘੁਸਪੈਠੀਏ ਮੁਸਲਮਾਨਾਂ ਦੀ ਗਿਣਤੀ ਪੰਜਾਬ ਅੰਦਰ ਇਸੇ ਤਰ੍ਹਾਂ ਹੀ ਵੱਧਦੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਹਿੰਦੂ ਸਿੱਖ ਪਰਿਵਾਰਾਂ ਨੂੰ ਫਿਰ ਤੋਂ 1947 ਵਾਲਾ ਸੰਤਾਪ ਭੋਗਣਾ ਪੈ ਸਕਦਾ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਬਾਹਰੋਂ ਆਏ ਹੋਏ ਘੁਸਪੈਠੀਏ ਮੁਸਲਮਾਨਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰਖਿੱਅਤ ਭਵਿੱਖ ਲਈ ਸੀ.ਏ. ਏ. / ਨਾਗਰਿਕ ਸੰਸ਼ੋਧਨ ਐਕਟ ਅਤੇ ਭਾਰਤ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਫਿਰ ਤੋਂ ਗੁਲਾਮ ਨਾ ਹੋ ਜਾਈਏ।  ਇਸ ਮੌਕੇ ਤੇ ਸਰਵਣ ਗਿੱਲ ਜੀ, ਤਰਲੋਕ ਸਹੋਤਾ ਜੀ, ਦਿਲਵਰ ਸਿੰਘ ਜੀ, ਐਡਵੋਕੇਟ ਰਾਜਨ ਥਾਪਰ, ਮਨਦੀਪ ਕੁਮਾਰ ਮੰਨਾ ਜ਼ਿਲ੍ਹਾ ਦਿਹਾਤੀ ਪ੍ਰਧਾਨ, ਜਗਤਾਰ ਸਿੰਘ ਬਲਾਕ ਪ੍ਰਧਾਨ, ਹਰਮਿੰਦਰ ਸਿੰਘ, ਸੋਮਰਾਜ ਸੱਭਰਵਾਲ, ਰਜਿੰਦਰ ਕੁਮਾਰ, ਪਰਸ਼ੋਤਮ ਕਾਲੀ, ਵਿਜੇ ਕੁਮਾਰ, ਸੰਨੀ, ਲੱਕੀ ਵੈਦ, ਰਤਨ ਸਹੋਤਾ, ਮਨੀ, ਵਿੱਕੀ, ਸ਼ਾਲੂ, ਰਵੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ |
advt.

Post a Comment

0 Comments