ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅਹਿਆਪੁਰ ਵਿੱਚ ਕਰਵਾਇਆ ਸਲਾਨਾ ਸਮਾਗਮ

 ਟਾਂਡਾ ਉੜਮੁੜ,29   ਦਸੰਬਰ (ਨਵਦੀਪ ਸਿੰਘ )- ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅਹਿਆਪੁਰ ਵਿੱਚ  ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ |  ਸਕੂਲ  ਚੇਅਰਮੈਨ ਹਰੀ ਚੰਦ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਾਈਸ ਚੇਅਰਮੈਨ ਰਜਤ ਸ਼ਰਮਾ ਅਤੇ ਪ੍ਰਿੰਸੀਪਲ ਜੋਤੀ ਭਾਗੀ ਦੀ ਅਗਵਾਈ ਵਿੱਚ  ਕਰਵਾਏ ਇਸ ਸਾਲਾਨਾ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪ ਵਿਚ ਸਾਮਿਲ ਹੋਏ | ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ 
 ਰਜਤ ਸ਼ਰਮਾ ਅਤੇ ਪ੍ਰਿੰਸੀਪਲ ਜੋਤੀ ਭਾਗੀ ਨੇ ਸਕੂਲ ਦੀ ਸਲਾਨਾ ਰਿਪੋਰਟ ਤੋਂ ਜਾਣੂ ਕਰਵਾਉਂਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਇਸ ਦੌਰਾਨ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਸ ਯੁੱਗ ਵਿੱਚ ਸਖਤ ਮੇਹਨਤ ਕਰਦੇ ਹੋਏ ਉੱਚੇ ਮੁਕਾਮ ਹਾਸਲ ਕਰਦੇ ਹੋਏ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਵਿਧਾਇਕ ਗਿਲਜੀਆਂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਤ ਕੀਤਾ |
ਇਸ ਮੌਕੇ ਜ਼ਿਲ੍ਹਾ ਐਗਰੀਕਲਚਰ ਅਫਸਰ ਡਾਕਟਰ ਵਿਨੇ ਕੁਮਾਰ, ਐੱਸ.ਡੀ.ਓ. ਵਿਨੋਦ ਕੁਮਾਰ, ਵਾਈਸ ਚੇਅਰਪਰਸਨ ਮੋਨਿਕਾ, ਮੈਂਬਰ ਜ਼ਿਲ੍ਹਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਰਾਕੇਸ਼ ਵੋਹਰਾ, ਡਾਕਟਰ ਕੇਵਲ ਸਿੰਘ , ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਐੱਮ.ਸੀ. ਜਗਜੀਵਨ ਜੱਗੀ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬਾਬੂ ਰੂਪ ਲਾਲ, ਹਰਚਰਨ ਸਿੰਘ ਧਾਲੀਵਾਲ, ਹਰਪ੍ਰੀਤ ਕੌਰ ਧਾਲੀਵਾਲ, ਗੁਰਮੀਤ ਸਿੰਘ ਗਿੱਲ,  ਓਮ ਦੱਤ ਜੋਸ਼ੀ, ਅਵਤਾਰ ਸਿੰਘ ਬਲੜਾ,  ਗੁਰਮੁਖ ਸਿੰਘ ਨਾਮਧਾਰੀ, ਆਸ਼ੂ ਵੈਦ, ਵਰਿੰਦਰ ਪੰਡਿਤ, ਅਜੀਤ ਪਾਲ ਸਿੰਘ, ਮੰਜੂ ਸ਼ਰਮਾ, ਨਰੇਸ਼ ਕੁਮਾਰੀ, ਪ੍ਰਿੰਸੀਪਲ ਹਰਦੀਪ ਸਿੰਘ, ਹਰਿੰਦਰ ਸਿੰਘ, ਨਰਿੰਦਰ ਅਰੋੜਾ, ਮਨਜੀਤ ਕੌਰ, ਕੁਲਦੀਪ ਸਿੰਘ, ਡਾਕਟਰ ਅਮੋਲਕ ਸਿੰਘ, ਖੁਸ਼ਬੂ ਰਾਣੀ, ਵਿਜੇ ਸੰਗਰ, ਮੋਨਾ ਚਾਵਲਾ, ਪਰਵਿੰਦਰ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ |
advt.

Post a Comment

0 Comments